ਨਵੀਂ ਦਿੱਲੀ CBSE ਨੇ ਜਮਾਤ 10ਵੀਂ ਦੇ ਅੰਗਰੇਜ਼ੀ ਵਿਸ਼ੇ ਦੇ ਕਵੈਸ਼ਚਨ ਪੇਪਰ ‘ਚੋਂ ਵਿਵਾਦਤ ਸਵਾਲ ਹਟਾ ਦਿੱਤਾ ਗਿਆ ਹੈ। ਸੀਬੀਐੱਸਈ ਬੋਰਡ ਨੇ ਦੱਸਿਆ ਹੈ ਕਿ ਇਸ ਸਵਾਲ ਲਈ ਸਾਰੇ ਵਿਦਿਆਰਥੀਆਂ ਨੂੰ ਪੂਰੇ ਨੰਬਰ ਦਿੱਤੇ ਜਾਣਗੇ। ਇਸ ਸਬੰਧੀ ਬੋਰਡ ਨੇ ਆਪਣੀ ਵੈੱਬਸਾਈਟ cbse.gov.in ‘ਤੇ ਇਕ ਨੋਟਿਸ ਜਾਰੀ ਕੀਤਾ ਹੈ। ਸੀਬੀਐੱਸਈ ਦੇ ਇਸ ਫ਼ੈਸਲੇ ਨਾਲ ਕਿਸੇ ਵਿਦਿਆਰਥੀ ਦਾ ਨੁਕਸਾਨ ਨਹੀਂ ਹੋਵੇਗਾ ਬਲਕਿ ਇਹ ਉਨ੍ਹਾਂ ਲਈ ਰਾਹਤ ਦੀ ਖ਼ਬਰ ਹੈ। ਬੋਰਡ ਹੁਣ ਉਸ ਸਵਾਲ ਲਈ ਸਾਰੇ ਵਿਦਿਆਰਥੀਆਂ ਨੂੰ ਪੂਰੇ ਨੰਬਰ ਦੇਵੇਗਾ।
ਸੀਬੀਐਸਈ ਨੇ ਆਪਣੇ ਨੋਟਿਸ ‘ਚ ਕਿਹਾ ਹੈ ਕਿ ‘ਕਲਾਸ 10 ਵੀਂ ਟਰਮ 1 ਪ੍ਰੀਖਿਆ 2021 ਇੰਗਲਿਸ਼ ਲੈਂਗਵੇਜ ਐਂਡ ਲਿਟਰੇਚਰ ਦੇ ਪ੍ਰਸ਼ਨ ਪੱਤਰ ਦੇ ਪੈਸੇਜ ਦਾ ਇਕ ਸੈੱਟ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਹੀਂ ਹੈ। ਇਸ ਸਬੰਧੀ ਪ੍ਰਾਪਤ ਫੀਡਬੈਕ ਦੇ ਆਧਾਰ ’ਤੇ ਬੋਰਡ ਨੇ ਇਹ ਮਾਮਲੇ ਨੂੰ ਸਬਜੈਕਟ ਐਕਸਪਰਟਸ ਕੋਲ ਭੇਜਿਆ ਸੀ। ਉਨ੍ਹਾਂ ਦੀ ਸਿਫਾਰਿਸ਼ ਦੇ ਆਧਾਰ ‘ਤੇ ਇਹ ਫੈਸਲਾ ਲਿਆ ਗਿਆ ਹੈ ਕਿ ਪੈਸਜ ਨੰਬਰ 1 ਅਤੇ ਇਸ ਨਾਲ ਸਬੰਧਤ ਸਵਾਲ ਹਟਾ ਦਿੱਤੇ ਜਾਣ।’
ਬੋਰਡ ਨੇ ਕਿਹਾ ਹੈ ਕਿ 10ਵੀਂ ਜਮਾਤ ਦੇ ਅੰਗਰੇਜ਼ੀ ਪ੍ਰਸ਼ਨ ਪੱਤਰ ਲੜੀ JSK/1 ਵਿੱਚ ਪੈਸੇਜ ਨੰਬਰ 1 ਦਾ ਸਵਾਲ ਹਟਾਇਆ ਜਾ ਰਿਹਾ ਹੈ ਪਰ ਪ੍ਰੀਖਿਆ ਅਤੇ ਮੁਲਾਂਕਣ ‘ਚ ਸਮਾਨਤਾ ਬਣਾਈ ਰੱਖਣ ਲਈ ਵਿਦਿਆਰਥੀਆਂ ਨੂੰ ਸਾਰੇ ਸੈੱਟਾਂ ਲਈ ਪਾਸ ਨੰਬਰ 1 ਲਈ ਪੂਰੇ ਅੰਕ ਦਿੱਤੇ ਜਾਣਗੇ।