ਡਬਲ ਮਰਡਰ ਨਾਲ ਸਨਸਨੀ, ਔਰਤ ਨੇ ਚਾਚੀ ਤੇ ਚਚੇਰੇ ਭਰਾ ਦੀ ਜਿੰਦਾ ਸਾੜ ਕੇ ਕੀਤੀ ਹੱਤਿਆ

ਨੌਬਤਪੁਰ (ਪਟਨਾ) : ਪਟਨਾ ਵਿਚ ਡਬਲ ਮਰਡਰ ਦੀ ਵਾਰਦਾਤ ਨਾਲ ਸਨਸਨੀ ਫੈਲ ਗਈ। ਪਟਨਾ ਦੇ ਨੌਬਤਪੁਰ ਵਿਚ ਇਕ ਔਰਤ ਨੇ ਆਪਣੀ ਚਾਚੀ ਤੇ ਚਚੇਰੇ ਭਰਾ ਦੀ ਜਿੰਦਾ ਸਾੜ ਕੇ ਹੱਤਿਆ ਕਰ ਦਿੱਤੀ ਹੈ। ਖਬਰ ਮੁਤਾਬਕ ਨੌਬਤਪੁਰਾ ਥਾਣਾ ਖੇਤਰ ਦੇ ਕਰਣਪੁਰਾ ਪਿੰਡ ਵਿਚ ਜ਼ਮੀਨ ਵਿਕਰੀ ਦੇ ਪੈਸੇ ਨੂੰ ਲੈ ਕੇ ਹੋਏ ਵਿਵਾਦ ਵਿਚ ਇਕ ਔਰਤ ਨੇ ਆਪਣੀ ਚਾਚੀ ਤੇ ਚਚੇਰੇ ਭਰਾ ਨੂੰ ਜਿੰਦਾ ਸਾੜ ਕੇ ਮਾਰ ਦਿੱਤਾ। ਘਟਨਾ ਦੀ ਜਾਣਕਾਰੀ ਜਿਵੇਂ ਹੀ ਪਿੰਡ ਵਾਲਿਆਂ ਨੂੰ ਲੱਗੀ। ਪਿੰਡ ਵਾਲਿਆਂ ਨੇ ਦੋਸ਼ੀ ਔਰਤ ਮਾਧੁਰੀ ਦੇਵੀ (32 ਸਾਲ) ਦੀ ਜੰਮ ਕੇ ਕੁੱਟ-ਮਾਰ ਕੀਤੀ। ਘਟਨਾ ਦੀ ਸੂਚਨਾ ’ਤੇ ਪੁੱਜੀ ਪੁਲਿਸ ਨੇ ਦੋਸ਼ੀ ਔਰਤ ਨੂੰ ਕਿਸੇ ਤਰ੍ਹਾਂ ਭੀੜ ਤੋਂ ਬਚਾ ਕੇ ਗਿ੍ਫ਼ਤਾਰ ਕੀਤਾ।