ਮਿਲੇਗੀ ਪੈਟਰੋਲ ਦੀ ਕੀਮਤ 'ਚ ਰਾਹਤ, ਸਰਕਾਰ ਨੇ ਇਥੇਨੋਲ 'ਚ GST ਦਰ 18 ਫੀਸਦੀ ਘਟਾ ਕੇ 5 ਫੀਸਦੀ ਕੀਤੀ

ਜੇਐੱਨਐੱਨ : ਪੈਟਰੋਲ ਦੀ ਮਹਿੰਗਾਈ ਦੇ ਵਿਚਕਾਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਇਕ ਵੱਡਾ ਫੈਸਲਾ ਕੀਤਾ ਹੈ। ਦਰਅਸਲ ਸਰਕਾਰ ਨੇ ਇਥੇਨੋਲ ਮਿਸ਼ਿਰਤ ਪੈਟਰੋਲ ਪ੍ਰੋਗਰਾਮ ਤਹਿਤ ਇਥੇਨੋਲ 'ਤੇ ਜੀਐੱਸਟੀ ਦਰ ਨੂੰ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਈਬੀਪੀ ਪ੍ਰੋਗਰਾਮ ਤਹਿਤ ਪੈਟਰੋਲ 'ਚ ਇਥੋੇਨੋਲ ਨੂੰ ਮਿਲਾਇਆ ਜਾਂਦਾ ਹੈ। ਲੋਕ ਸਭਾ 'ਚ ਇਕ ਸਵਾਲ ਦੇ ਲਿਖਿਤ ਜਵਾਬ 'ਚ ਇਹ ਜਾਣਕਾਰੀ ਦਿੱਤੀ ਹੈ। ਮੰਤਰੀ ਨੇ ਅੱਜ ਦੱਸਿਆ ਕਿ ਇਥੇਨੋਲ ਦੀ ਬਲੇਂਡਿੰਗ ਨੂੰ ਵਧਾਉਣ ਲਈ ਸਰਕਾਰ ਵਸਤੂ ਤੇ ਸੇਵਾ ਕਰ (ਜੀਐੱਸਟੀ) ਦੀ ਦਰ ਨੂੰ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਦਰ 'ਤੇ ਲਿਆਂਦਾ ਹੈ। ਇਹ ਇਥੇਨੋਲ ਬਲੇਂਡੇਡ ਪੈਟਰੋਲ ਤਿਹਤ ਬਲੇਂਡਿੰਗ ਲਈ ਇਥੇਨੋਲ ਲਈ ਕੀਤਾ ਗਿਆ ਹੈ।                                        ਗੰਨੇ 'ਤੇ ਬੇਸਡ ਫੀਡਸਟਾਕ ਵਰਗੇ C&B ਤੇ Molasses ਗੰਨੇ ਦਾ ਜੂਸ, ਚੀਨੀ, ਚੀਨੀ ਦੇ ਸਿਰਪ ਨਾਲ ਉਤਪਾਦਿਤ ਇਥੇਨੋਲ ਦੀ ਖ਼ਰੀਦਦਾਰੀ ਕੀਮਤ ਨੂੰ ਸਰਕਾਰ ਤੈਅ ਕਰਦੀ ਹੈ। ਇਸ ਦੇ ਨਾਲ ਆਨਾਜ਼ 'ਤੇ ਆਧਾਰਿਤ ਫੀਡਸਟਾਕ ਨਾਲ ਉਤਪਾਦਿਤ ਇਥੇਨੋਲ ਦੀ ਖ਼ਰੀਦਦਾਰੀ ਕੀਮਤ ਨੂੰ ਸਰਵਜਨਿਕ ਖੇਤਰ ਦੀ ਮਾਰਕੀਟਿੰਗ ਕੰਪਨੀਆਂ ਸਾਲਾਨਾ ਆਧਾਰ 'ਤੇ ਤੈਅ ਕਰਦੀ ਹੈ।                                                                                                                                              ਸਰਕਾਰ ਦੁਆਰਾ ਦਰਾਮਦ ਗੈਸੋਲੀਨ 'ਤੇ ਨਿਰਭਰਤਾ ਨਬੰ ਘਟਾਉਮ ਲਈ ਚੁੱਕੇ ਗਏ ਕਦਮਾਂ 'ਚ ਘਰੇਲੂ ਬਾਜ਼ਾਰ 'ਚ ਕੱਚੇ ਤੇਲ 'ਚ ਵਾਧੇ ਨੂੰ ਲੈ ਕੇ ਕਈ ਪਹਿਲੂ ਸ਼ਾਮਲ ਹਨ। ਇਨ੍ਹਾਂ 'ਚ- ਜੀਓ-ਵਿਗਿਆਨਿਕ ਡੇਟਾ ਤੇ ਉਸ ਦਾ ਆਸਾਨ ਐਕਸੈੱਸ ਦੇਣਾ, ਨਵੇਂ ਐਕਸਪਲੋਰੇਸ਼ਨ Acreage ਨੂੰ ਆਵਾਰਡ ਕਰਨਾ, ਨਵੇਂ ਡਿਵੈੱਲਪਮੈਂਟ Acreage ਨਾਲ ਉਤਪਾਦਨ ਵਿਚ ਤੇਜ਼ੀ ਲਿਆਉਣਾ ਤੇ ਮੌਜੂਦਾ ਪ੍ਰੋਡਕਸ਼ਨ Acreage ਨਾਲ ਜ਼ਿਆਦਾ ਉਤਪਾਦਨ ਸ਼ਾਮਲ ਕਰਨਾ ਹੈ। ਬਿਆਨ ਅਨੁਸਾਰ ਸਰਕਾਰ ਨੇ ਦੇਸ਼ ਵਿਚ ਬਾਓਫਿਊਲ ਦੇ ਇਸਤਾਮਲ ਦਾ ਪ੍ਰਚਾਰ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਸ ਲਈ ਸਰਕਾਰ ਨੇ ਨੈਸ਼ਨਲ ਪਾਲਿਸੀ ਆਨ ਬਾਓਫਿਊਲ 2018 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਵਿਚ ਪੈਟਰੋਲ ਦੇ ਨਾਲ ਬਲਲੇਂਡ ਹੋਣ ਵਾਲੇ ਇਥੇਨੋਲ ਦੀ ਵਧੀ ਸਪਲਾਈ ਲਈ ਬਾਓ-ਇਥੇਨੋਲ ਦਾ ਉਤਪਾਦਨ ਕਰਨ ਲਈ ਇਕ ਤੋਂ ਜ਼ਿਆਦਾ ਫੀਡਸਟਾਕ ਦੇ ਇਸਤੇਮਾਲ ਦੀ ਇਜਾਜ਼ਤ ਦਿੱਤੀ ਗਈ ਹੈ।                                                                                                                                  ਦੇਸ਼ ਵਿਚ ਪੈਟਰੋਲ ਵਿਚ 2025-26 ਤਕ 20 ਫੀਸਦੀ ਇਥੇਨੋਲ ਬਲੇਂਡਿੰਗ ਦਾ ਟੀਚਾ

ਇਥੇਨੋਲ ਦੀ ਸਪਲਾਈ ਉੱਤੇ ਚੁੱਕੇ ਗਏ ਕਦਮਾਂ ਦੀ ਵਜ੍ਹਾ ਨਾਲ ਸਰਕਾਰ ਨੇ ਦੇਸ਼ ਵਿਚ ਪੈਟਰੋਲ ਵਿਚ 20 ਫੀਸਦੀ ਇਥੇਨੋਲ ਬਲੇਂਡਿੰਗਦ ਦੇ ਟੀਚੇ ਨੂੰ 2030 ਤੋਂ 2025-26 ਤਕ ਕਰ ਦਿੱਤਾ ਹੈ। ਸਰਕਾਰ ਨੇ ਸੈਕੰਡ ਜਨਰੇਸ਼ਨ ਇਥੇਨੋਲ ਦੇ ਉਤਪਾਦਨ ਨੂੰ ਵਾਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀਵਨ ਯੋਜਨਾ ਨੂੰ ਵੀ ਨੋਟੀਫਾਈ ਕੀਤਾ ਸੀ। ਇਸ ਲਈ ਸਰਕਾਰ ਨੇ ਦੇਸ਼ ਵਿਚ ਵਿੱਤੀ ਸਮਰਤਨ ਉਪਲਬਧ ਕਰਵਾਇਆ ਸੀ।

ਸਰਕਾਰ ਨੇ ਪਿਛਲੇ ਮਹੀਨੇ ਪੈਟਟਰੋਲ ਵਿਚ ਮਿਲਾਉਣ ਲਈ ਗੰਨੇ ਤੋਂ ਨਿਕਲਿਆ ਇਥੇਨੋਲ ਦੀਆਂ ਕੀਮਤਾਂ ਨੂੰ 1.47 ਰੁਪਏ ਪ੍ਰਤੀ ਲੀਟਰ ਤਕ ਵਧਾ ਦਿੱਤਾ ਸੀ। ਕੀਮਤਾਂ ਦਸੰਬਰ ਤੋਂ ਸ਼ੁਰੂ ਹੋ ਰਹੇ 2021-22 ਮਾਰਕੀਟਿੰਗ ਈਧਰ ਲਈ ਵਧਾਈਆਂ ਗਈਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਪੈਟਰੋਲ ਵਿਚ ਇਥੇਨੋਲ ਜ਼ਿਆਦਾ ਮਿਲਾਉਣ ਨਾਲ ਤੇਲ ਦਰਾਮਦ ਦਾ ਬਿੱਲ ਘੱਟ ਹੋਵੇਗਾ ਤੇ ਇਸ ਨਾਲ ਗੰਨੇ ਦੇ ਕਿਸਾਨਾਂ ਦੇ ਨਾਲ ਸ਼ੂਗਰ ਮਿੱਲ ਨਨੂੰ ਵੀ ਫਾਇਦਾ ਹੋਵੇਗਾ।