ਮੁੰਡੇ ਨੇ 26 ਕੁੜੀਆਂ ਨੂੰ ਦਿੱਤਾ ਵਿਆਹ ਕਰਵਾਉਣ ਦਾ ਝਾਂਸਾ, ਠੱਗੇ ਢਾਈ ਕਰੋੜ

ਠਾਣੇ (ਮਹਾਰਾਸ਼ਟਰ) : ਕਿਸੇ ਫਿਲਮੀ ਕਹਾਣੀ ਵਾਂਗ ਪੂਰੇ ਦੇਸ਼ ‘ਚ ਘੁੰਮ-ਘੁੰਮ ਕੇ ਇਕ ਵਿਅਕਤੀ ਨੇ 26 ਔਰਤਾਂ ਨੂੰ ਵਿਆਹ ਦਾ ਝਾਂਸਾ ਦਿੱਤਾ ਅਤੇ ਉਨ੍ਹਾਂ ਕੋਲ਼ੋ ਢਾਈ ਕਰੋੜ ਦੀ ਮੋਟੀ ਰਕਮ ਠੱਗ ਲਈ।

ਠਾਣੇ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਕਿ ਪੁੱਡੁਚੇਰੀ ਦਾ ਰਹਿਣ ਵਾਲਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਪ੍ਰਾਜੀਤ ਜੋਗਿਸ਼ (44) ਦੇ ਰੂਪ ‘ਚ ਹੋਈ ਹੈ।

ਪੁਲਸ ਡਿਪਟੀ ਕਮਿਸ਼ਨਰ ਡਾਕਟਰ ਵਿਨੇ ਕੁਮਾਰ ਰਾਠੌੜ ਨੇ ਦੱਸਿਆ ਕਿ ਠਾਣੇ ਸ਼ਹਿਰ ਦੀ ਰਹਿਣ ਵਾਲੀ ਇਕ ਔਰਤ ਨੇ ਆਪਣੇ ਨਾਲ ਹੋਏ ਧੋਖੇ ਦੀ ਸ਼ਿਕਾਇਤ ਦਰਜ ਕਰਾਈ ਸੀ।

ਔਰਤ ਨੇ ਕਿਹਾ ਕਿ ਪਿਛਲੇ ਸਾਲ ਮੈਟਰੀਮੋਨਿਅਲ ਵੈੱਬਸਾਈਟ ਦੇ ਮਾਧਿਅਮ ਨਾਲ ਪ੍ਰਾਜੀਤ ਨੇ ਉਸ ਨਾਲ ਸੰਪਰਕ ਕੀਤਾ ਅਤੇ ਦੋਵਾਂ ਵਿਚਾਲੇ ਸਰੀਰਕ ਸੰਬੰਧ ਵੀ ਬਣੇ।

ਪ੍ਰਾਜੀਤ ਨੇ ਦਾਅਵਾ ਕੀਤਾ ਕਿ ਉਸ ਨੇ ਪੈਰਿਸ ‘ਚ ਇਕ ਹੋਟਲ ਵੇਚਿਆ ਹੈ ਅਤੇ ਉਸ ਦਾ ਪੈਸਾ ਭਾਰਤੀ ਰਿਜ਼ਰਵ ਬੈਂਕ ‘ਚ ਫਸਿਆ ਹੋਇਆ ਹੈ।