ਵੱਡੀ ਖ਼ਬਰ: ਹੈੱਡ ਕਲਰਕਾਂ ਦੀ ਭਰਤੀ ਦਾ ਪੇਪਰ ਲੀਕ ਕਰਨ ਵਾਲਾ ਗ੍ਰਿਫਤਾਰ

ਗਾਂਧੀਨਗਰ: ਬੇਸ਼ੱਕ ਪੁਲਿਸ ਨੇ ਸੋਮਵਾਰ ਨੂੰ ਪੇਪਰ ਲੀਕ ਮਾਮਲੇ ਵਿੱਚ ਪ੍ਰਦਰਸ਼ਨ ਕਰ ਰਹੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਭਾਜਪਾ ਦੇ ਸੂਬਾ ਹੈੱਡਕੁਆਰਟਰ ਵਿੱਚ ਹੰਗਾਮਾ ਕਰਨ ਅਤੇ ਕੁਝ ਔਰਤਾਂ ਨਾਲ ਸਰੀਰਕ ਤੌਰ ‘ਤੇ ਹਮਲਾ ਕਰਨ ਦੇ ਦੋਸ਼ਾਂ ਤਹਿਤ ਪੁਲਿਸ ਨੇ FIR ਦਰਜ ਕਰਕੇ ਹਿਰਾਸਤ ਵਿੱਚ ਲਿਆ ਹੈ।

ਪਰ, ਇਸ ਮਾਮਲੇ ਵਿੱਚ ਹੁਣ ਆਮ ਆਦਮੀ ਪਾਰਟੀ ਵਲੋਂ ਵੱਡਾ ਬਿਆਨ ਜਾਰੀ ਕੀਤਾ ਗਿਆ ਹੈ, ਕਿ ਸੋਮਵਾਰ ਦੁਪਹਿਰ ਸਮੇਂ ਗਾਂਧੀਨਗਰ ਵਿੱਚ ਹੈੱਡ ਕਲਰਕ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਲੀਕ ਹੋਣ ‘ਤੇ ਵਿਰੋਧ ਵਿਚ ਜਦੋਂ ਪ੍ਰਦਰਸ਼ਨ ਕੀਤਾ ਸ਼ੁਰੂ ਹੋਇਆ ਤਾਂ, ਪੁਲਿਸ ਨੇ ਤੁਰੰਤ ਬਾਅਦ ਪੇਪਰ ਲੀਕ ਮਾਮਲੇ ਵਿੱਚ ਇਕ ਵੱਡੇ ਭਾਜਪਾਈ ਲੀਡਰ ਨੂੰ ਗ੍ਰਿਫਤਾਰ ਕਰ ਲਿਆ।

‘ਆਪ’ ਨੇ ਇਸ ਦੌਰਾਨ ਦੋਸ਼ ਲਾਇਆ ਹੈ ਕਿ ਭਾਰਤੀ ਜਨਤਾ ਯੁਵਾ ਮੋਰਚਾ (ਬੀਜੇਵਾਈਐਮ) ਗੁਜਰਾਤ ਦਾ ਮੁਖੀ ਹੱਥ ਵਿੱਚ ਸੋਟੀ ਲੈ ਕੇ ਘੁੰਮ ਰਿਹਾ ਸੀ। ਇਸ ਦੌਰਾਨ, ਗੁਜਰਾਤ ਪੁਲਿਸ ਨੇ ਸੋਮਵਾਰ ਨੂੰ ਹੈੱਡ ਕਲਰਕਾਂ ਦੀ ਭਰਤੀ ਲਈ ਗੁਜਰਾਤ ਅਧੀਨ ਸੇਵਾ ਚੋਣ ਬੋਰਡ (ਜੀਐਸਐਸਐਸਬੀ) (ਗੌਨ ਸੇਵਾ ਪਾਸੰਦਗੀ ਮੰਡਲ) ਪ੍ਰੀਖਿਆ ਪੇਪਰ ਨੂੰ ਲੀਕ ਕਰਨ ਵਾਲੇ ਇੱਕ ਪ੍ਰਮੁੱਖ ਵਿਅਕਤੀ ਨੂੰ ਗ੍ਰਿਫਤਾਰ ਕੀਤਾ। -ਆਈਏਐਨਐਸ