ਲੁਧਿਆਣਾ: ਅਦਾਲਤੀ ਕੰਪਲੈਕਸ ਵਿਚ ਜ਼ੋਰਦਾਰ ਧਮਾਕਾ, 2 ਦੀ ਮੌਤ

ਮਾੜੀ ਖ਼ਬਰ ! ਲੁਧਿਆਣਾ ਦੀ ਅਦਾਲਤ ਚ ਬੰਬ ਧਮਾਕਾ 2 ਵਿਅਕਤੀਆਂ ਦੇ ਮਰਨ ਤੇ ਅੱਧੀ ਦਰਜਨ ਦੇ ਕਰੀਬ ਜ਼ਖ਼ਮੀ ਹੋਣ ਦੀ ਖਬਰ 

ਲੁਧਿਆਣਾ ਵਿਖੇ  ਨਵੀਂ ਕਚਹਿਰੀ ਚ ਤੀਜੀ ਮੰਜ਼ਿਲ ਤੇ  ਬੰਬ ਧਮਾਕਾ ਹੋਣ ਦੀ ਖਬਰ  ਮਿਲੀ ਹੈ ਜਿਸ ਵਿੱਚ 2 ਵਿਅਕਤੀਆਂ    ਦੇ ਮਾਰੇ ਜਾਣ ਦੀ ਖਬਰ ਹੈ ਅਤੇ ਅੱਧੀ ਦਰਜਨ ਦੇ ਕਰੀਬ ਜ਼ਖ਼ਮੀਆਂ ਦੀ ਵੀ ਖਬਰ ਮਿਲੀ ਹੈ  । ਲੁਧਿਆਣਾ ਪੁਲੀਸ ਨੇ ਹਰਕਤ ਚ ਆਉਂਦਿਆਂ  ਚਾਰ ਚੁਫੇਰਿਓਂ ਕਚਹਿਰੀ ਨੂੰ ਘੇਰਾ ਪਾ ਲਿਆ ਹੈ  ਅਤੇ ਬੰਬ ਨਿਰੋਧਕ ਦਸਤੇ ਵੀ ਮੌਕੇ ਤੇ ਪੁੱਜ ਗਏ ਹਨ  । ਘਟਨਾ ਦੀ ਜਾਂਚ ਜਾਰੀ ਹੈ  । ਬਾਕੀ ਖਬਰ ਦੇ ਵੇਰਵਿਆਂ ਦੀ ਉਡੀਕ ਕਰੋ