ਕੇਜਰੀਵਾਲ ਨੇ ਪੰਜਾਬ ਪਹੁੰਚਦੇ ਦਿੱਤਾ ਵੱਡਾ ਬਿਆਨ, ਠੋਕੀ ਚੰਨੀ ਸਰਕਾਰ!

ਅੰਮ੍ਰਿਤਸਰ-

ਅੱਜ ਤੋਂ ਦੋ ਦਿਨਾਂ ਲਈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ‘ਤੇ ਹਨ।

ਪੰਜਾਬ ਪਹੁੰਚੇ ਹੀ ਕੇਜਰੀਵਾਲ ਨੇ ਵੱਡਾ ਬਿਆਨ ਦਿੰਦਿਆਂ ਹੋਇਆ ਦਾਅਵਾ ਕੀਤਾ ਕਿ, ਸੂਬੇ ਵਿੱਚ ਆਪ ਦੀ ਸਰਕਾਰ ਬਣੇਗੀ।

ਉਥੇ ਹੀ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਕਮਜ਼ੋਰ ਸਰਕਾਰ ਕੰਮ ਕਰ ਰਹੀ ਹੈ। ਆਪਸ ਵਿਚ ਲੜ ਰਹੇ ਹਨ ਅਤੇ ਲੋਕਾਂ ਲਈ ਇਨ੍ਹਾਂ ਦੇ ਕੋਲ ਸਮਾਂ ਨਹੀਂ ਹੈ।

ਪੰਜਾਬ ਵਿਚ ਨਸ਼ੇ ਖਤਮ ਨਹੀਂ ਕੀਤੇ ਜਾ ਸਕੇ ਹਨ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਨੂੰ ਮਜ਼ਬੂਤ ਸਰਕਾਰ ਦੀ ਜ਼ਰੂਰਤ ਹੈ।