ਬੇਅਦਬੀ ਦੀ ਘਟਨਾ ਪਿਛੇ ਕਾਂਗਰਸ ਦੀ ਡੂੰਘੀ ਸਾਜਿਸ਼ : ਪੋ੍. ਚੰਦੂਮਾਜਰਾ

ਪਟਿਆਲਾ : ਸੂਬੇ ਅੰਦਰ ਖਾਨਾਜੰਗੀ ਕਰਵਾਉਣ, ਹਫ਼ੜਾਦਫੜੀ ਦਾ ਮਾਹੌਲ ਪੈਦਾ ਤੇ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਹੀ ਕਾਂਗਰਸ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗੰ੍ਥ ਸਾਹਿਬ ਦੀ ਬੇਅਦਬੀ ਤੇ ਲੁਧਿਆਣਾ ਵਿਖੇ ਬੰਬ ਕਾਂਡ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣਾ ਕਾਂਗਰਸ ਦੀ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ। ਇਹ ਪ੍ਰਗਟਾਵਾ ਸ਼ੋ੍ਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਪੋ੍. ਪੇ੍ਮ ਸਿੰਘ ਚੰਦੂਮਾਜਰਾ ਨੇ ਅੱਜ ਇਥੇ ਪ੍ਰਰੈਸ ਕਾਨਫਰੰਸ ਦੌਰਾਨ ਕੀਤਾ।

ਪੋ੍. ਚੰਦੂਮਾਜਰਾ ਨੇ ਆਖਿਆ ਕਿ ਜਿਸ ਤਰਾਂ੍ਹ ਤੋਪਾਂ, ਟੈਂਕਾਂ ਅਤੇ ਫੌਜਾਂ ਚਾੜ੍ਹ ਕੇ ਕਾਂਗਰਸ ਸਰਕਾਰ ਨੇ ਸਿੱਖ ਹਿਰਦਿਆਂ 'ਚੋਂ ਦਰਬਾਰ ਸਾਹਿਬ ਨੂੰ ਮਿਟਾਉਣ 'ਚ ਨਾਕਾਮ ਰਹੀ, ਹੁਣ ਦਰਬਾਰ ਸਾਹਿਬ 'ਤੇ ਆਤਮਘਾਤੀ ਹਮਲੇ ਕਰਵਾਉਣਾ ਕਾਂਗਰਸ ਦੀ ਡੂੰਘੀ ਸਾਜਿਸ਼ ਦਾ ਹਿੱਸਾ ਹੈ। ਉਨ੍ਹਾਂ ਅਖਿਆ ਕਿ ਸ੍ਰੀ ਦਰਬਾਰ ਸਾਹਿਬ ਲਈ ਸੰਸਾਰ ਦੇ ਸਾਰੇ ਧਰਮਾਂ ਤੇ ਵਰਗਾਂ ਦੇ ਮਨਾਂ 'ਚ ਸਤਿਕਾਰ ਹੈ, ਜੋ ਕਿ ਪੰਥ ਦੋਖੀਆਂ ਨੂੰ ਅਕਸਰ ਚੁੱਭਦਾ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਦਾ ਸੰਦੇਸ਼ ਦੇਸ਼ ਦੇ ਹਰ ਇਕ ਫਿਰਕੇ ਨੂੰ ਜੋੜਨ ਵਾਲਾ ਹੈ ਅਤੇ ਇਹ ਸਮਾਜ ਵਿਚ ਵੰਡੀਆਂ ਪਾਉਣ ਵਾਲੀ ਕਾਂਗਰਸ ਨੂੰ ਇਹ ਸਦਾ ਚੁੱਭਦਾ ਰਿਹਾ ਹੈ। ਪੋ੍ ਚੰਦੂਮਾਜਰਾ ਨੇ ਆਖਿਆ ਕਿ ਸ੍ਰੀ ਦਰਾਬਰ ਸਾਹਿਬ ਘਟਨਾ ਸਬੰਧੀ ਸੂਬਾ ਸਰਕਾਰ ਵੱਲੋਂ ਗਠਿਤ ਕੀਤੀ ਸਿੱਟ ਸ਼ੋ੍ਮਣੀ ਅਕਾਲੀ ਦਲ ਨੂੰ ਪ੍ਰਵਾਨ ਨਹੀਂ , ਇਸ ਲਈ ਘਟਨਾ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ ਤਾਂ ਕਿ ਘਟਨਾ ਪਿਛੇ ਕੰਮ ਕਰਦੀਆਂ ਤਾਕਤਾਂ ਅਤੇ ਸਾਜਿਸ਼ਕਰਤਾਵਾਂ ਦਾ ਸੱਚ ਸਿੱਖ ਸੰਗਤਾਂ ਸਾਹਮਣੇ ਆ ਸਕੇ। ਪੋ੍. ਚੰਦੂਮਾਜਰਾ ਨੇ ਆਖਿਆ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾਂ ਸਬੰਧੀ ਸ਼ੋ੍ਮਣੀ ਅਕਾਲੀ ਦਲ ਵਲੋਂ 2 ਜਨਵਰੀ ਨੂੰ ਗੁ. ਮੰਜੀ ਸਾਹਿਬ ਅੰਮਿ੍ਤਸਰ ਸਾਹਿਬ ਵਿਖੇ ਇਕ ਰਿੋਸ ਇਕੱਠ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਵਿਚ ਸਮੁੱਚਾ ਪੰਥ ਸਵੇਰੇ ਅਰਦਾਸਾਂ ਕਰਕੇ ਸ੍ਰੀ ਅੰਮਿ੍ਤਸਰ ਵਿਖੇ ਵੱਡੀ ਗਿਣਤੀ ਵਿਚ ਪੁੱਜੇਗਾ। ਇਸ ਮੌਕੇ ਜਗਜੀਤ ਸਿੰਘ ਕੋਹਲੀ, ਸਿਆਸੀ ਸਕੱਤਰ, ਸਤਨਾਮ ਸਿੰਘ ਸੱਤਾ, ਜਸਪਿੰਦਰ ਸਿੰਘ ਰੰਧਾਵਾ, ਮਨਪ੍ਰਰੀਤ ਸਿੰਘ ਸੈਫਦੀਪੁਰ, ਜਤਿੰਦਰ ਸਿੰਘ ਪਹਾੜੀਪੁਰ, ਕੈਪਟਨ ਖੁਸ਼ਵੰਤ ਸਿੰਘ, ਪਲਵਿੰਦਰ ਸਿੰਘ ਰਿੰਕੂ, ਦਵਿੰਦਰਪਾਲ ਸਿੰਘ ਚੱਢਾ, ਰੂਪੀ ਕੱਕੇਪੁਰ, ਸੁਖਚੈਨ ਸਿੰਘ ਜੌਲਾ, ਹਰਵਿੰਦਰ ਸਿੰਘ ਡੰਡੋਆ ਆਦਿ ਹਾਜ਼ਰ ਸਨ।