ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਦੱਸਿਆ ਮੈਂਟਲ

ਚੰਡੀਗੜ੍ਹ : ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇੱਕ ਮੁੱਖ ਮੰਤਰੀ ਹੋਣ ਦੇ ਨਾਤੇ ਚਰਨਜੀਤ ਸਿੰਘ ਚੰਨੀ ਨੂੰ ਬੰਬ ਬਲਾਸਟ ਏ ਇਹੋ ਜਿਹੇ ਬਿਆਨ ਦੇਣੇ ਸ਼ੋਭਾ ਨਹੀਂ ਦਿੰਦੇ । ਤੁਹਾਨੂੰ ਦੱਸ ਦਈਏ ਕਿ ਕੱਲ੍ਹ ਲੁਧਿਆਣਾ ਵਿੱਚ ਹੋਏ ਬੰਬ ਬਲਾਸਟ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਜਦੋਂ ਦੀ ਪੰਜਾਬ ਸਰਕਾਰ ਵੱਲੋਂ ਡਰੱਗ ਮਾਮਲੇ ਨੂੰ ਲੈ ਕੇ ਸਖ਼ਤੀ ਕੀਤੀ ਹੈ ਉਦੋਂ ਤੋਂ ਹੀ ਇਹੋ ਜਿਹੀਆਂ ਘਟਨਾਵਾਂ ਪੰਜਾਬ ਚ ਹੋ ਰਹੀਆਂ ਹਨ ।

ਉੱਥੇ ਹੀ ਕੱਲ੍ਹ ਜਿੱਥੇ ਜ਼ਿਲ੍ਹਾ ਅਦਾਲਤ ਚ ਲੁਧਿਆਣੇ ਹੋਏ ਬੰਬ ਬਲਾਸਟ ਤੋਂ ਬਾਅਦ ਸੁਖਬੀਰ ਬਾਦਲ ਨੇ ਸਖ਼ਤ ਜਾਂਚ ਦੀ ਗੱਲ ਆਖੀ ਅਤੇ ਨਾਲ ਹੀ ਪੰਜਾਬ ਦੇ ਡੀਜੀਪੀ ਸਿਧਾਰਥ ਚਟੋਪਾਧਿਆ ਨੂੰ ਨਿਕੰਮਾ ਅਤੇ ਭ੍ਰਿਸ਼ਟ ਦੱਸਦਿਆਂ ਹੋਇਆਂ ਕਿਹਾ ਕਿ ਜਦੋਂ ਯੂਪੀਐਸਸੀ ਨੇ ਮਨ੍ਹਾ ਕੀਤਾ ਸੀ ਕਿ ਚਟੋਪਾਧਿਆਏ ਨੂੰ ਡੀਜੀਪੀ ਨਹੀਂ ਲਾਉਣ ਦਿੱਤਾ ਮੁੱਖ ਮੰਤਰੀ ਨੇ ਇਸ ਨੂੰ ਡੀਜੀਪੀ ਕਿਉਂ ਲਾਇਆ । ਆਪਣੀ ਗੁੰਡਾਗਰਦੀ ਅਤੇ ਵਿਰੋਧੀਆਂ ਤੇ  ਹਮਲੇ ਕਰਨ ਵਾਸਤੇ ਚੰਨੀ ਨੇ ਚੱਟੋਪਾਧਿਆ ਨੂੰ ਲਾਇਆ ਡੀਜੀਪੀ ।