ਰਾਜਾ ਵੜਿੰਗ ਨੇ ਕੇਜਰੀਵਾਲ ਦੇ ਬੂਹੇ ਅੱਗੇ ਮਾਰਿਆ ਧਰਨਾ, ਪੁਲਿਸ ਨਾਲ ਹੋਈ ਹੱਥੋਪਾਈ

ਦਿੱਲੀ : ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਅਮਿਰੰਦਰ ਸਿੰੰਘ ਵਡ਼ਿੰਗ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੇ।

ਉਹ ਉਥੇ ਕਾਂਗਰਸੀ ਵਰਕਰਾਂ ਨਾਲ ਧਰਨੇ ’ਤੇ ਬੈਠ ਗਏ।

ਇਸ ਧਰਨੇ ਪਿਛੇ ਉਨ੍ਹਾਂ ਨੇ ਵਜ੍ਹਾ ਦੱਸਦਿਆਂ ਕਿਹਾ ਕਿ ਮੈਂ ਉਨ੍ਹਾਂ ਨੂੰ ਕਈ ਵਾਰ ਸਰਕਾਰ ਦੀਆਂ ਬੱਸਾਂ ਨੂੰ ਦਿੱਲੀ ਏਅਰਪੋਰਟ ਤਕ ਪਹੁੰਚ ਦੀ ਇਜਾਜ਼ਤ ਦਿੱਤੀ ਜਾਵੇ।

ਕਿਉਂਕਿ ਹਰਿਆਣਾ ਤੇ ਬਾਦਲਾਂ ਦੀਆਂ ਬੱਸਾਂ ਏਅਰ ਪੋਰਟ ’ਤੇ ਜਾਂਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀਆਂ ਬੱਸਾਂ ਨੂੰ ਇਜਾਜ਼ਤ ਦਿੱਤੀ ਜਾਵੇ।