ਵੱਡਾ ਖੁਲਾਸਾ; ਲੁਧਿਆਣਾ ਕੋਰਟ ਬੰਬ ਧਮਾਕੇ ਪਿੱਛੇ ਬੱਬਰ ਖ਼ਾਲਸੇ ਦਾ ਹੱਥ!

ਚੰਡੀਗੜ੍ਹ :ਕੌਮਾਂਤਰੀ ਅੱਤਵਾਦੀ ਜਥੇਬੰਦੀ ਬੱਬਰ ਖਾਲਸਾ ਦਾ ਵੀਰਵਾਰ ਲੁਧਿਆਣਾ ਅਦਾਲਤੀ ਕੰਪਲੈਕਸ (Ludhiana Court Complex) ‘ਚ ਵਾਪਰੇ ਹਾਦਸੇ ਨਾਲ ਤਾਰ ਜੁੜੇ ਹੋ ਸਕਦੇ ਹਨ।

CNN ਨਿਊਜ਼ 18 ਦੀ ਇੱਕ ਖਬਰ ਅਨੁਸਾਰ ਸੂਹੀਆ ਏਜੰਸੀਆਂ ਨੂੰ ਸ਼ੱਕ ਹੈ ਕਿ ਇਸ ਘਟਨਾ ਦਾ ਸੰਬੰਧ ਪੰਜਾਬ ‘ਚ ਹੋ ਰਹੀਆਂ ਚੋਣਾਂ ਦੇ ਮਹੌਲ ਨੂੰ ਖਰਾਬ ਕਰਕੇ ਤੇ ਆਜ਼ਾਦ ਸਿੱਖ ਰਾਜ ਕਾਇਮ ਕਰਨ ਦੇ ਬੱਬਰ ਖਾਲਸਾ ਇੰਟਰਨੈਸ਼ਨਲ (Babbar Khalsa International) ਦੀ ਨੀਤੀ ਦੇ ਪ੍ਰੋਗਰਾਮ ਦਾ ਹਿੱਸਾ ਹੋ ਸਕਦਾ ਹੈ।

ਬੱਬਰ ਖਾਲਸਾ ਦੇ ਮੁਖੀ ਵਧਾਵਾ ਸਿੰਘ ਬਾਹਰ ਰਹਿੰਦੇ ਹਨ ਅਤੇ ਉਨ੍ਹਾਂ ਦੇ ਸਥਾਨਕ ਲੀਡਰ ਹਰਵਿੰਦਰ ਸਿੰਘ ਹਿੰਦਾ ਦੀ ਮਦਦ ਨਾਲ ਇਹ ਧਮਾਕਾ ਕਰਨ ਦੀ ਸਾਜ਼ਿਸ਼ ਰਚੀ ਹੈ।

ਏਜੰਸੀਆਂ ਦੀ ਜਾਣਕਾਰੀ ਅਨੁਸਾਰ ਬੱਬਰ ਖਾਲਸਾ ਜਰਮਨ, ਕੈਨੇਡਾ ਤੇ ਯੂ ਕੇ ਅਤੇ ਭਾਰਤ ਦੇ ਕੁਝ ਹਿੱਸਿਆਂ ‘ਚ ਸਰਗਰਮ ਹੈ।

ਸ਼ੱਕ ਹੈ ਕਿ ਉਸ ਨੇ ਪੰਜਾਬ ‘ਚ ਆਪਣੇ ਸੰਪਰਕਾਂ ਨੂੰ ਸਰਗਰਮ ਕਰਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਉੱਧਰ ਕੇਂਦਰ ਨੇ ਵੀ ਪੰਜਾਬ ਸਰਕਾਰ ਤੋਂ ਲੁਧਿਆਣਾ ਧਮਾਕੇ ਦੀ ਰਿਪੋਰਟ ਮੰਗ ਲਈ ਹੈ ਪਰ ਪੰਜਾਬ ਸਰਕਾਰ ਇਨ੍ਹਾਂ ਘਟਨਾਵਾਂ ਦਾ ਸੰਬੰਧ ਵਿਰੋਧੀਆਂ ਨਾਲ ਜੋੜ ਰਹੀ ਹੈ।