ਵੱਡੀ ਖ਼ਬਰ: ਸਿੱਖਾਂ ਨੂੰ ਕਿਰਪਾਨ ਲਈ ਲੈਣਾ ਹੋਵੇਗਾ ਲਾਇੰਸਸ, ਪੜ੍ਹੋ ਪੂਰੀ ਖ਼ਬਰ

ਪਾਕਿਸਤਾਨ (ਪੇਸ਼ਾਵਰ)

ਪੇਸ਼ਾਵਰ ਦੇ ਸਿੱਖ ਭਾਈਚਾਰੇ ਦੀ ਤਰਫੋਂ 2020 ਵਿੱਚ ਦਾਇਰ ਇੱਕ ਪਟੀਸ਼ਨ ‘ਤੇ, ਪਿਸ਼ਾਵਰ ਹਾਈ ਕੋਰਟ ਨੇ 22 ਦਸੰਬਰ ਨੂੰ ਹੁਕਮ ਜਾਰੀ ਕੀਤੇ ਕਿ 2012 ਦੀ ਅਸਲਾ ਨੀਤੀ ਤਹਿਤ ਸਿੱਖਾਂ ਨੂੰ ਲਾਇਸੈਂਸ ਦੇ ਨਾਲ ਹੀ ਕਿਰਪਾਨ ਰੱਖਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਅਦਾਲਤ ਨੇ ਕਿਰਪਾਨ ਲਈ ਲਾਇਸੈਂਸ ਜਾਰੀ ਕਰਨ ਦੇ ਵੀ ਹੁਕਮ ਦਿੱਤੇ ਹਨ।

ਇਸ ਹੁਕਮ ਨੂੰ ਮੰਦਭਾਗਾ ਅਤੇ ਧਾਰਮਿਕ ਆਜ਼ਾਦੀ ਦੇ ਵਿਰੁੱਧ ਕਰਾਰ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅੰਮ੍ਰਿਤਧਾਰੀ ਸਿੱਖਾਂ ਲਈ ‘ਸਿਰੀ ਸਾਹਿਬ’ ਪਹਿਨਣਾ ਲਾਜ਼ਮੀ ਹੈ ਅਤੇ ਇਸ ਨੂੰ ਛੁਰਾ ਜਾਂ ਚਾਕੂ ਨਾ ਸਮਝਿਆ ਜਾਵੇ। SGPC ਨੇ ਸਿੱਖਾਂ ਦੇ ‘ਸਿਰੀ ਸਾਹਿਬ’ (ਕਿਰਪਾਨ, ਇੱਕ ਧਾਰਮਿਕ ਚਿੰਨ੍ਹ) ‘ਤੇ ਪਾਬੰਦੀ ਦੀ ਨਿੰਦਾ ਕੀਤੀ ਹੈ।