ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਜਗਤਾਰ ਸਿੰਘ ਰਾਜੇਆਣਾ ਨੇ ਸੌਤੇਲੀ ਮਾਂ ਕਹਿ ਕੇ ਕੀਤਾ ਅਲਵਿਦਾ । ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ ।

ਬਾਘਾਪੁਰਾਣਾ 30 ਦਸੰਬਰ  (ਨੌਰਥ ਟਾਈਮਜ਼ ਬਿਊਰੋ)
ਹਲਕਾ ਬਾਘਾਪੁਰਾਣਾ ਤੋਂ ਦੋ ਵਾਰ ਵਿਧਾਇਕ  ਰਹਿ ਚੁੱਕੇ  ਸਾਧੂ ਸਿੰਘ ਰਾਜੇਆਣਾ ਦੇ ਸਪੁੱਤਰ ਜਗਤਾਰ ਸਿੰਘ ਰਾਜੇਆਣਾ  ਜੋ ਜੈਨਕੋ ਬੋਰਡ ਦੇ ਸਾਬਕਾ ਚੇਅਰਮੈਨ ਵੀ ਰਹਿ ਚੁੱਕੇ ਹਨ।  ਅੱਜ ਜਗਤਾਰ ਸਿੰਘ ਰਾਜੇਆਣਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਆਪਣਾ ਨਾਤਾ ਖ਼ਤਮ ਕਰ ਲਿਆ ਹੈ। ਅਤੇ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ । ਪਿਤਾ ਦੋ ਵਾਰ ਬਾਘਾਪੁਰਾਣਾ ਤੋਂ ਐਮ ਐਲ ਏ ਰਹਿ ਚੁੱਕੇ ਹਨ । ਇਸ ਕਰਕੇ ਰਾਜੇਆਣਾ ਪਰਿਵਾਰ ਹਲਕਾ ਬਾਘਾ ਪੁਰਾਣਾ ਦੇ ਥੱਲੜੇ ਪੱਧਰ ਦੇ ਵੋਟਰਾਂ ਉੱਪਰ ਮਜ਼ਬੂਤ  ਪਕੜ ਰੱਖਦੇ ਹਨ । ਪਾਰਟੀ ਛੱਡਣ ਕਾਰਨ ਸਿਆਸੀ ਧੁਰਾ ਇੱਕ ਵਾਰ ਤਾਂ ਜਗਤਾਰ ਸਿੰਘ ਰਾਜੇਆਣਾ ਨੇ ਬਦਲ ਕੇ ਰੱਖ ਦਿੱਤੀਆਂ ਹਨ। ਜਗਤਾਰ ਸਿੰਘ ਰਾਜੇਆਣਾ ਦਾ ਅਚਨਚੇਤ ਪਾਰਟੀ ਛੱਡਣਾ ਸ਼੍ਰੋਮਣੀ ਅਕਾਲੀ ਦਲ ਨੂੰ ਭਾਰੀ ਨੁਕਸਾਨ ਦੇ ਸਕਦਾ ਹੈ।ਜਗਤਾਰ ਸਿੰਘ ਰਾਜੇਆਣਾ ਅਤੇ ਸਾਧੂ ਸਿੰਘ ਰਾਜੇਆਣਾ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਮਾਂ ਪਾਰਟੀ ਵਜੋਂ ਸਤਿਕਾਰ ਦਿੰਦੇ ਰਹੇ ਹਨ । ਸਾਧੂ ਸਿੰਘ ਰਾਜੇਆਣਾ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਘੇ ਪੁਰਾਣੇ ਦੇ ਵਿਕਾਸ ਲਈ ਜਿਵੇਂ ਕਿ ਅਨਾਜ ਮੰਡੀ ਸਰਕਾਰੀ ਹਾਸਪਿਟਲ ਹੋਰ ਕਈ  ਕਈ ਵੱਡੀਆਂ ਵੱਡੀਆਂ   ਸਹੂਲਤਾਂ ਬਾਘੇ ਪੁਰਾਣੇ ਨੂੰ ਮੁਹੱਈਆ ਕਰਵਾਈਆਂ  ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਜਗਤਾਰ ਸਿੰਘ ਰਾਜੇਆਣਾ ਦੀਆਂ ਅਫਵਾਹਾਂ ਉੱਡ ਰਹੀਆਂ ਸੀ ਕਿ ਉਹ ਜਲਦੀ ਹੀ ਪਾਰਟੀ ਛੱਡ ਜਾਣਗੇ  ਪਰ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਨੂੰ ਮਨਾ ਕੇ ਗਏ ਸੀ  ਜਗਤਾਰ ਸਿੰਘ ਰਾਜੇਆਣਾ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਕਿਸ ਪਾਰਟੀ ਵਿਚ ਜਾ ਰਹੇ ਹਨ।  ਪ੍ਰੈੱਸ ਨਾਲ ਗੱਲ ਕਰਦੇ ਕਿਹਾ ਕਿ ਅਜੇ ਉਨ੍ਹਾਂ ਦਾ ਕੋਈ ਮਨ ਨਹੀਂ ਹੈ। ਫਿਲਹਾਲ ਉਹ ਕਿਸੇ ਪਾਰਟੀ ਨੂੰ ਸਹਿਯੋਗ ਨਹੀਂ ਦੇਣਗੇ।  ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਸਾਰੇ ਪਰਿਵਾਰਕ ਮੈਂਬਰਾਂ ਦਾ ਅਤੇ ਜਿੰਨੇ ਵੀ ਮੇਰੇ ਰਾਜਨੀਤਕ ਦੌਰ ਵਿੱਚ ਮੇਰੇ ਨਾਲ ਰਹੇ ਮੇਰੇ ਸਾਥੀ ਸੱਜਣ ਉਨ੍ਹਾਂ ਨੂੰ ਸਭ ਨੂੰ ਪੁੱਛ ਕੇ ਹੀ ਲਿਆ ਗਿਆ ਹੈ  । ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਇਕ ਚਿੱਠੀ ਰਾਹੀਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ  ਆਓ ਤੁਹਾਨੂੰ ਦੱਸੀਏ ਕਿ ਇਸ ਚਿੱਠੀ ਵਿਚ ਜਗਤਾਰ ਸਿੰਘ ਰਾਜੇਆਣਾ ਕੀ ਲਿਖਿਆ ਹੈ  । ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਤਿ ਸ੍ਰੀ ਅਕਾਲ ਜੀ  ਮੈਂ ਜਦ ਵੀ ਆਪਣੇ ਖਾਨਦਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਪਸੀ ਰਿਸ਼ਤਿਆਂ ਤੇ  ਇਤਿਹਾਸ ਨੂੰ ਦੇਖਦਾ ਹਾਂ ਤਾਂ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਮਾਣ ਨਾਲ ਸਿਰ ਉੱਚਾ ਹੁੰਦਾ ਹੈ ਕਿ ਸਾਡੇ ਬਜ਼ੁਰਗਾਂ ਨੇ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਹਮੇਸ਼ਾਂ  ਅੱਗੇ ਹੋ ਕੇ ਪਹਿਰਾ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਜੀਵਨ ਸਮਰਪਿਤ ਕੀਤਾ   ਇਸ ਸਾਂਝ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਸਾਡੇ ਪਰਿਵਾਰ ਨੂੰ ਮਾਣ ਸਨਮਾਨ ਨਾਲ ਨਿਵਾਜਿਆ   ਟਕਸਾਲੀ ਲੀਡਰਸ਼ਿਪ ਇਹ ਵੀ ਜਾਣਦੀ ਹੈ ਕਿ ਸਾਡੇ ਪਰਿਵਾਰ ਨੇ ਵੀ ਪਾਰਟੀ ਵੱਲੋਂ ਮਿਲੇ ਮਾਣ ਸਨਮਾਨ ਨੂੰ ਕਦੇ ਠੇਸ ਨਹੀਂ ਪਹੁੰਚਾਈ ਸਗੋਂ ਦੁੱਗਣਾ ਕਰਕੇ ਅਦਾ ਕੀਤੀ  ਮੇਰੇ ਪਿਤਾ ਜੀ ਸਾਧੂ ਸਿੰਘ ਰਾਜੇਆਣਾ ਅਤੇ ਸਾਡਾ ਸਾਰਾ ਪਰਿਵਾਰ ਉੱਨੀ ਸੌ ਇਕੱਨਵੇ ਦੇ ਉਸ ਕਾਲੇ ਦੌਰ ਵਿੱਚ ਵੀ ਪਾਰਟੀ ਨਾਲ ਖੜ੍ਹਾ ਰਿਹਾ ਜਦੋਂ ਕੋਈ ਵੀ ਪਾਰਟੀ ਦਾ ਝੰਡਾ ਹੱਥ ਵਿੱਚ  ਫੜਨ ਨੂੰ ਤਿਆਰ ਨਹੀਂ ਸੀ  ਉਸ ਸਮੇਂ ਦੌਰਾਨ ਸਾਡੇ ਉੱਪਰ ਕਈ ਜਾਨਲੇਵਾ ਹਮਲੇ ਵੀ ਹੋਏ ਪਰ ਪ੍ਰਮਾਤਮਾ ਦੀ ਮਿਹਰ ਅਤੇ ਲੋਕਾਂ ਦੇ ਪਿਆਰ ਨੇ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਿਆ  ਪਰ ਹੁਣ ਸ਼੍ਰੋਮਣੀ ਅਕਾਲੀ ਦਲ ਵਰਗੀ ਪੰਥਕ ਪਾਰਟੀ ਵਿੱਚ  ਟਕਸਾਲੀ ਆਗੂਆਂ ਦਾ ਮਾਣ ਸਨਮਾਨ ਅਤੇ ਸੁਣਵਾਈ ਨਹੀਂ ਹੋ ਰਹੀ  ਹੁਣ ਪਾਰਟੀ ਵਿਚ ਧਨਾਢ ਮੌਕਾਪ੍ਰਸਤ ਅਤੇ ਚਾਪਲੂਸ ਲੋਕਾਂ ਦਾ ਜਮਾਵੜਾ ਵਧ ਗਿਆ ਹੈ ਪਿਛਲੇ ਕੁਝ ਸਮੇਂ ਵਿੱਚ ਵਾਪਰੀਆਂ ਬਹੁਤ ਸਾਰੀਆਂ ਥਾਵਾਂ ਨੂੰ ਦੇਖਦੇ ਹੋਏ ਲਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਲੋਕਾਂ ਦੀ ਸੇਵਾ ਦੇ  ਮਨੋਰਥ ਤੋਂ ਲਾਂਭੇ ਹੋ ਗਿਆ ਹੈ  ਸੋ ਇਨ੍ਹਾਂ ਗੱਲਾਂ ਨੂੰ ਦੇਖਦੇ ਹੋਏ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੰਦਾ ਹਾਂ