ਵੱਡੀ ਖ਼ਬਰ: ਪੰਜਾਬ ਦੇ ਇਸ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਗਲ ‘ਚ ਲੋਕਾਂ ਨੇ ਪਾਇਆ ਜੁੱਤੀਆਂ ਦਾ ਹਾਰ

ਚੰਡੀਗੜ੍ਹ

ਪੰਜਾਬ ਦਾ ਸਿੱਖਿਆ ਵਿਭਾਗ ਭਾਵੇਂ ਹੀ ਵੰਨ ਸਵੰਨੇ ਫ਼ਰਮਾਨ ਜਾਰੀ ਕਰਨ ਕਰਕੇ ਹਮੇਸ਼ਾਂ ਹੀ ਵਿਵਾਦਾਂ ਵਿੱਚ ਰਹਿੰਦਾ ਹੈ, ਪਰ ਇਸ ਵਾਰ ਵਿਵਾਦ ਬਹੁਤ ਵੱਡਾ ਹੈ। ਲੁਧਿਆਣਾ ਦੇ ਜਿਲ੍ਹਾ ਸਿੱਖਿਆ ਅਫ਼ਸਰ ਦੇ ਗਲ ਵਿੱਚ ਜੁੱਤੀਆਂ ਦਾ ਹਾਰ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਸਿੱਖਿਆ ਅਫ਼ਸਰ ਦੇ ਗਲ ਵਿੱਚ ਪਾਏ ਜੁੱਤੀਆਂ ਦੇ ਹਾਰ ਦੀ ਫੋਟੋ ਸੋਸ਼ਲ ਮੀਡੀਆ ਤੇ ਖ਼ੂਬ ਵਾਇਰਲ ਹੋ ਰਹੀ ਹੈ ਅਤੇ ਸਮਾਜਿਕ ਕਾਰਕੁੰਨਾਂ ਵਲੋਂ ਇਸ ਘਟਨਾ ਦੀ ਨਿੰਦਾ ਵੀ ਕੀਤੀ ਜਾ ਰੀ ਹੈ।

ਖ਼ਬਰਾਂ ਮੁਤਾਬਿਕ, ਇੱਕ ਐਸੋਸੀਏਸ਼ਨ ਦੇ ਵੱਲੋਂ ਜਿਲ੍ਹਾ ਸਿੱਖਿਆ ਅਫ਼ਸਰ ਦੇ ਨਾਲ ਮੁਲਾਕਾਤ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਸਿੱਖਿਆ ਅਫ਼ਸਰ ਦੇ ਗਲ ਵਿੱਚ ਹਾਰ ਪਾਉਣ ਲਈ ਮੂਹਰੇ ਆਏ।ਸਿੱਖਿਆ ਅਫ਼ਸਰ ਨੇ ਗਲ ਵਿੱਚ ਹਾਰ ਪਾਉਣ ਤੋਂ ਇਨਕਾਰ ਕਰ ਦਿੱਤਾ, ਪਰ ਐਸੋਸੀਏਸ਼ਨ ਵੱਲੋਂ ਦਬਾਅ ਪਾਉਣ ਤੇ, ਫੁੱਲਾਂ ਦੇ ਹਾਰ ਪਾਏ ਗਏ ਤਾਂ ਆਖਰ ਵਿੱਚ ਹਾਰ ਵਿੱਚ ਸਿੱਖਿਆ ਅਫਸਰ ਨੇ ਗਲ ਵਿੱਚ ਜੁੱਤੀਆਂ ਪਾ ਕੇ ਪਾਇਆ ਗਿਆ।

ਪਰ, ਹੈਰਾਨੀ ਤਾਂ, ਉਸ ਵੇਲੇ ਹੋਈ, ਜਦੋਂ ਸਿੱਖਿਆ ਅਫ਼ਸਰ ਦੇ ਗਲ ਵਿੱਚ ਹਾਰ ਪਾ ਕੇ ਐਸੋਸੀਏਸ਼ਨ ਦੇ ਆਗੂ ਚਲਦੇ ਬਣੇ ਅਤੇ ਸਿੱਖਿਆ ਅਫ਼ਸਰ ਗਲ ਵਿੱਚ ਜੁੱਤੀਆਂ ਦਾ ਹਾਰ ਵੇਖ ਕੇ ਹੱਕਾ ਬੱਕਾ ਰਹਿ ਗਿਆ।

ਦੂਜੇ ਪਾਸੇ ਆਪਣਾ ਪੱਖ ਰੱਖਦੇ ਹੋਏ ਐਸੋਸੀਏਸ਼ਨ ਦੇ ਆਗੂਆਂ ਵੱਲੋਂ ਇੱਕ ਸਕੂਲ ਵਿੱਚ ਜਿਨਸੀ ਸੋਸ਼ਨ ਸਬੰਧੀ ਕਈ ਸ਼ਿਕਾਇਤਾਂ ਸਿੱਖਿਆ ਅਫਸਰ ਤੱਕ ਪੁੱਜਦਾ ਕੀਤੀਆਂ ਸਨ, ਪਰ ਉਸ ਤੇ ਕੋਈ ਕਾਰਵਾਈ ਨਹੀਂ ਹੋਈ।

ਜਿਸ ਤੋਂ ਦੁਖੀ ਹੋ ਕੇ ਭਰੇ ਮਨ ਨਾਲ ਪਹਿਲਾਂ ਤਾਂ ਐਸੋਸੀਏਸ਼ਨ ਦੇ ਆਗੂ ਹੱਸਦੇ ਹੱਸਦੇ ਸਿੱਖਿਆ ਅਫ਼ਸਰ ਨਾਲ ਗੱਲਾਂ ਕਰਦੇ ਰਹੇ ਅਤੇ ਫੁੱਲਾਂ ਦੇ ਹਾਰ ਨਾਲ ਜੁੱਤੀਆਂ ਦਾ ਹਾਰ ਵੀ ਪਾ ਗਏ।