ਪੰਜਾਬ ‘ਚ ਅੱਜ ਤੋਂ ਮੁੜ ਖੁਲਣਗੇ ਸਰਕਾਰੀ ਸਕੂਲਾਂ, ਜਾਣੋ ਸਕੂਲ ਖੁੱਲਣ ਦਾ ਸਮਾਂ

ਚੰਡੀਗੜ੍ਹ

ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਅੱਜ ਫਿਰ ਤੋਂ ਰੌਣਕ ਪਰਤ ਆਏਗੀ, ਕਿਉਂਕਿ ਸਰਕਾਰੀ ਸਕੂਲ ਅੱਜ ਤੋਂ ਖੁੱਲਣ ਜਾ ਰਹੇ ਹਨ।

ਦਰਅਸਲ, ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ 24 ਦਸੰਬਰ ਤੋਂ 31 ਦਸੰਬਰ ਤੱਕ ਸਰਦੀ ਦੀਆਂ ਛੁੱਟੀਆਂ ਕੀਤੀਆਂ ਗਈਆਂ ਸਨ।

ਛੁਟੀਆਂ ਖਤਮ ਹੋਣ ਤੋਂ ਬਾਅਦ, ਅੱਜ ਸਕੂਲ ਫਿਰ ਤੋਂ ਖੁਲਣਗੇ। ਜਾਣਕਾਰੀ ਅਨੁਸਾਰ, ਸਰਕਾਰੀ ਪ੍ਰਾਇਮਰੀ ਸਕੂਲ ਖੁੱਲਣ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਦਾ ਹੋਵੇਗਾ।

ਜਦੋਕਿ ਅਪਰ ਪ੍ਰਾਇਮਰੀ ਸਕੂਲ ਸਵੇਰੇ 9 ਵਜੇ ਖੁਲਿਆ ਕਰਨਗੇ ਅਤੇ ਦੁਪਿਹਰ 3 ਵੱਜ ਕੇ 20 ਮਿੰਟ ਤੇ ਬੰਦ ਹੋਇਆ ਕਰਨਗੇ। ਇਸ ਦੇ ਨਾਲ ਹੀ ਸਿੱਖਿਆ ਅਫਸਰਾਂ ਵਲੋਂ ਬੱਚਿਆਂ ਨੂੰ ਕੋਰੋਨਾ ਤੋਂ ਬਚ ਕੇ ਰਹਿਣ ਦੀ ਹਦਾਇਤ ਕੀਤੀ ਹੈ।