ਪਾਕਿਸਤਾਨ: ਬੰਬ ਧਮਾਕੇ ਕਾਰਨ 4 ਲੋਕ ਮਰੇ, ਕਈ ਜ਼ਖਮੀ

ਕਵੇਟਾ (ਭਾਸ਼ਾ) : 

ਪਾਕਿਸਤਾਨ ਦੇ ਕਵੇਟਾ ਸੂਬੇ ਵਿਚ ਵੀਰਵਾਰ ਦੀ ਰਾਤ ਇਕ ਬੰਬ ਧਮਾਕੇ ਵਿਚ ਘੱਟ ਤੋਂ ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਬੰਬ ਧਮਾਕਾ ਜਿੰਨਾ ਰੋਡ ‘ਤੇ ਸਾਇੰਸ ਕਾਲਜ ਦੇ ਨੇੜੇ ਖੜ੍ਹੀ ਇਕ ਕਾਰ ਕੋਲ ਹੋਇਆ।

ਜਿੰਨਾ ਰੋਡ ਕਵੇਟਾ ਦੇ ਮੁੱਖ ਮਾਰਗਾਂ ਵਿਚੋਂ ਇਕ ਹੈ ਅਤੇ ਖ਼ਰੀਦਦਾਰੀ ਲਈ ਕਾਫ਼ੀ ਪ੍ਰਸਿੱਧ ਅਤੇ ਸਭ ਤੋਂ ਵਿਅਸਤ ਸਥਾਨ ਹੈ। ਅਧਿਕਾਰੀ ਇਸ ਘਟਨਾ ਦੀ ਜਾਂਚ ਕਰ ਰਹੇ ਹਨ।

ਅਧਿਕਾਰੀਆਂ ਮੁਤਾਬਕ ਜ਼ਖ਼ਮੀਆਂ ਨੂੰ ਕਵੇਟਾ ਸਿਵਲ ਹਸਪਤਾਲ ਵਿਚ ਦਾਖ਼ਲ ਕਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਧਮਾਕੇ ਨਾਲ ਆਸ-ਪਾਸ ਦੀਆਂ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ। ਪਾਕਿਸਤਾਨ ਦੇ ਇਸ ਇਲਾਕੇ ਵਿਚ ਇਸਲਾਮਿਕ ਸਟੇਟ ਕਾਫ਼ੀ ਸਰਗਰਮ ਹੈ।