ਵੱਡੀ ਖ਼ਬਰ: ਕੋਰੋਨਾ ਕਹਿਰ ਦੇ ਚਲਦਿਆਂ ਭਾਰਤ ਦੇ ਹੁਣ ਇਸ ਸੂਬੇ ‘ਚ ਸਕੂਲ ਕਾਲਜ ਬੰਦ

ਨਵੀਂ ਦਿੱਲੀ

ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਦੇ ਵੱਲੋਂ ਪਿਛਲੇ ਦਿਨੀਂ ਸਕੂਲ ਕਾਲਜ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਸੀ, ਕਿਉਂਕਿ ਹਰਿਆਣਾ ਵਿਚ ਕੋਰੋਨਾ ਕੇਸ ਵਧਣੇ ਸ਼ੁਰੂ ਹੋ ਗਏ ਸਨ।

ਇਸੇ ਵਿਚਕਾਰੀ ਹੁਣ ਪੱਛਮੀ ਬੰਗਾਲ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੋਂ ਲਈ ਸਰਕਾਰ ਵੱਲੋਂ ਕਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸਕੂਲ ਕਾਲਜ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ।

ਇਸ ਦੇ ਚਲਦੇ ਹੀ ਸਰਕਾਰੀ ਤੇ ਨਿੱਜੀ ਦਫਤਰਾਂ ਨੂੰ ਅੱਧੇ ਸਟਾਫ ਦੇ ਨਾਲ ਕੰਮ ਚਲਾਉਣ ਦੀ ਹਦਾਇਤ ਕੀਤੀ ਹੈ। ਦੱਸ ਦੇਈਏ ਕਿ ਬੰਗਾਲ ਵਿਚ ਵਧਦੇ ਕੇਸਾਂ ਦੇ ਚਲਦਿਆਂ ਸਰਕਾਰ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ।

ਦੂਜੇ ਪਾਸੇ ਕੇਂਦਰ ਸਰਕਾਰ ਨੇ ਦੇਸ਼ ਦੇ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਕੋਰੋਨਾ ‘ਤੇ ਕਾਬੂ ਪਾਉਣ ਦੇ ਲਈ ਆਪਣੇ ਪੱਧਰ ‘ਤੇ ਪਾਬੰਦੀਆਂ ਲਗਾਈਆਂ ਜਾਣ।