Patiala: ਇੱਕੋ ਪਰਿਵਾਰ ਦੇ ਪੰਜ ਮੈਂਬਰ ਕਾਰ ਸਮੇਤ ਭਾਖੜਾ ਨਹਿਰ ਵਿੱਚ ਡਿੱਗੇ, ਦੋ ਦੀ ਮੌਤ, ਤਿੰਨ ਲਾਪਤਾ

ਰਾਮਪੁਰਾ ਫੂਲ : ਸਥਾਨਕ ਸ਼ਹਿਰ ਵਿਖੇ ਉਸ ਸਮੇਂ ਮਾਹੋਲ ਗਮਗੀਨ ਹੋ ਗਿਆ ਜਦ ਸ਼ਹਿਰ ਅੰਦਰ ਖ਼ਬਰ ਫੈਲ ਗਈ ਕਿ ਪੈਸਟੀਸਾਈਡ ਦਾ ਕੰਮ ਕਰਨ ਵਾਲੇ ਵਿਅਕਤੀ ਦੀ ਕਾਰ ਨਹਿਰ ਵਿੱਚ ਡਿੱਗਣ ਕਾਰਨ ਕਾਰਨ ਇਕ ਹੀ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਲਾਪਤਾ ਹੋ ਗਏ। ਇਸ ਕਾਰ ਵਿੱਚ ਉਹ ਖੁਦ ਉਸ ਦੀ ਪਤਨੀ ਦੋ ਬੇਟੀਆਂ ਤੇ ਬੇਟਾ ਸਵਾਰ ਸੀ। ਇਹ ਐਤਵਾਰ ਰਾਤ ਦੇ ਹਨੇਰੇ ਵਿੱਚ ਪਟਿਆਲਾ-ਸੰਗਰੂਰ ਰੋਡ 'ਤੇ ਪਸਿਆਣਾ ਥਾਣੇ ਨੇੜੇ ਭਾਖੜਾ ਨਹਿਰ 'ਚ ਕਾਰ ਡਿੱਗਣ ਕਾਰਨ ਹਾਦਸਾ ਵਾਪਰਿਆ। ਗੋਤਾਖੋਰਾਂ ਵੱਲੋ ਲਾਪਤਾ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ।  ਮ੍ਰਿਤਕਾਂ ਦੀ ਪਛਾਣ ਨੀਲਮ ਗਰਗ (50) ਅਤੇ ਉਸ ਦੀ ਧੀ ਸਮਿਤਾ ਗਰਗ (26) ਵਾਸੀ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਲਾਪਤਾ ਹੋਣ ਵਾਲਿਆਂ ਵਿੱਚ ਨੀਲਮ ਦੇ ਪਤੀ ਜਸਵਿੰਦਰ ਕੁਮਾਰ (52), ਉਨ੍ਹਾਂ ਦੀ ਧੀ ਈਸ਼ਾ ਗਰਗ (22) ਅਤੇ ਉਨ੍ਹਾਂ ਦਾ ਪੁੱਤਰ ਪੇਰੂ ਗਰਗ (15) ਸ਼ਾਮਲ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਜਸਵਿੰਦਰ ਕੁਮਾਰ ਬਾਹੀਆ ਉਰਫ ਬਬਲਾ ਪੈਸ਼ਟੀਸਾਈਡ ਤੇ ਮਸ਼ੀਨਰੀ ਸਟੋਰ ਦਾ ਕੰਮ ਕਰਦਾ ਹੈ ਤੇ 2 ਜਨਵਰੀ ਨੂੰ ਦੁਪਹਿਰ ਕਰੀਬ 3.30 ਵਜੇ ਆਪਣੀ ਪਤਨੀ ਨੀਲਮ ਰਾਣੀ, ਵੱਡੀ ਬੇਟੀ ਸੁਮੀਤਾ ਰਾਣੀ ਉਰਫ ਸੀਖਾ ਗਰਗ, ਛੋਟੀ ਬੇਟੀ ਈਸ਼ਕਾ ਤੇ ਪੁੱਤਰ ਪੀਰੂ ਗਰਗ ਨਾਲ ਆਪਣੀ ਸਵਿੱਫਟ ਕਾਰ ਵਿੱਚ ਸਵਾਰ ਹੋ ਕੇ ਮਾਤਾ ਮਨਸਾ ਦੇਵੀ ਦੇ ਦਰਸ਼ਨਾਂ ਲਈ ਗਿਆ ਸੀ। ਪਹਿਲਾ ਰਾਜਸਥਾਨ ਦੇ ਸ਼ਹਿਰ ਕੋਟਾ ਵਿਖੇ ਪੈਸਟੀਸਾਈਡ ਦੀ ਕੰਪਨੀ ਵਿੱਚ ਨੋਕਰੀ ਕਰਦੀ ਵੱਡੀ ਬੇਟੀ ਸਮੀਤਾ ਰਾਣੀ (27) ਨੂੰ ਮੁਕਤਸਰ ਵਿਖੇ ਪੈਸਟੀਸਾਈਡ ਦੀ ਕੰਪਨੀ ਵਿੱਚ ਨੋਕਰੀ ਮਿਲ ਗਈ ਸੀ। ਜਿਸ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਜਿਥੇ ਮੁਹੱਲਾ ਵਾਸੀਆਂ ਨਾਲ ਮਿਲ ਕੇ ਨਵੇਂ ਸਾਲ ਦੀ ਆਮਦ ਤੇ ਮੁਹੱਲੇ ਵਿੱਚ ਸ੍ਰੀ ਰਮਾਇਣ ਜੀ ਦਾ ਪਾਠ ਕਰਵਾਇਆ ਗਿਆ , ਉਥੇ ਹੀ ਮਾਤਾ ਰਾਣੀ ਦੇ ਦਰਸ਼ਨਾਂ ਦਾ ਪ੍ਰੋਗਰਾਮ ਬਣਾਇਆ ਗਿਆ।

ਸਥਾਨਕ ਮਨੋਚਾ ਕਲੌਨੀ ਵਾਸੀ ਜਸਵਿੰਦਰ ਕੁਮਾਰ (48) ਦੀ ਮਾਤਾ ਦਾ ਦਿਹਾਂਤ ਹੋ ਚੁੱਕਾ ਹੈ ਤੇ ਪਿਛਲੇ ਸਾਲ ਉਸਦੇ ਪਿਤਾ ਮੋਹਣ ਲਾਲ ਬਾਹੀਆ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ ਤੇ ਘਰ ਵਿੱਚ ਇਹ ਸਿਰਫ ਪੰਜ਼ ਜੀਂਅ ਹੀ ਰਹਿੰਦੇ ਸਨ।ਘਟਨਾ ਦੀ ਖ਼ਬਰ ਨਾਲ ਜਿਥੇ ਸ਼ਹਿਰ ਵਿੱਚ ਮਾਤਮ ਛਾ ਗਿਆ ਉਥੇ ਹੀ ਖੁਸ਼ੀਆਂ ਭਰਿਆ ਘਰ ਵੀਰਾਨ ਹੋ ਗਿਆ। ਖਬਰ ਲਿਖੇ ਜਾਣ ਤੱਕ ਭਾਖੜਾ ਨਹਿਰ ਵਿਚੋ ਗੋਤਾਖੋਰਾ ਵੱਲੋਂ ਦੋ ਲਾਸਾ ਨੀਲਮ ਗਰਗ ਅਤੇ ਸੁਮੀਤਾ ਗਰਗ ਦੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਜਦਕਿ ਬਾਕੀਆਂ ਦੀ ਭਾਲ ਜ਼ਾਰੀ ਹੈ।

ਸੂਤਰਾਂ ਅਨੁਸਾਰ ਘਟਨਾਂ 2 ਜਨਵਰੀ ਰਾਤ ਕਰੀਬ 12 ਵਜੇ ਵਾਪਰੀ ਜਦ ਸੜਕ ਤੋ ਜਾ ਰਹੇ ਟਰੱਕ ਡਰਾਇਵਰ ਵੱਲੋ ਭਾਖੜਾ ਨਹਿਰ ਵਿੱਚ ਕਾਰ ਦੀਆਂ ਲਾਈਟਾਂ ਵੇਖ ਇਸ ਦੀ ਸੂਚਨਾ ਪੁਲਿਸ ਨੰੂ ਦਿੱਤੀ ਜਿੰਨਾਂ ਨੇ ਕਾਰਵਾਈ ਕਰਦਿਆਂ ਗੋਤਾ ਖੋਰਾ ਰਾਹੀ 3 ਜਨਵਰੀ ਨੂੰ ਭਾਖੜਾ ਨਹਿਰ ਵਿੱਚੋ ਕਾਰ ਦੀ ਭਾਲ ਕਰ ਲਈ ਜਿਸ ਵਿੱਚ ਦੋ ਔਰਤਾਂ ਦੀਆਂ ਲਾਸ਼ਾ ਮੋਜੂਦ ਸਨ।