AR Rahman Birthday : ਜਦੋਂ ਏ ਆਰ ਰਹਿਮਾਨ ਨੂੰ ਮਾਂ ਨੇ ਪੜ੍ਹਾਈ ਛੱਡ ਮਿਊਜ਼ਿਕ ’ਤੇ ਧਿਆਨ ਦੇਣ ਦੀ ਦਿੱਤੀ ਸਲਾਹ

ਨਵੀਂ ਦਿੱਲੀ : ਹਿੰਦੀ ਸਿਨੇਮਾ ਦੇ ਮਸ਼ਹੂਰ ਸੰਗੀਤਕਾਰ ਏਆਰ ਰਹਿਮਾਨ ਆਪਣਾ ਜਨਮ ਦਿਨ 6 ਜਨਵਰੀ ਨੂੰ ਮਨਾਉਂਦੇ ਹਨ। ਏਆਰ ਰਹਿਮਾਨ ਉਨ੍ਹਾਂ ਕਲਾਕਾਰਾਂ ’ਚੋਂ ਇਕ ਹਨ ਜਿਨ੍ਹਾਂ ਨੇ ਆਪਣੇ ਸੰਗੀਤ ਨਾਲ ਪੂਰੀ ਦੁਨੀਆਂ ’ਚ ਨਾਮ ਕਮਾਇਆ ਹੈ। ਏਆਰ ਰਹਿਮਾਨ ਦਾ ਜਨਮ 6 ਜਨਵਰੀ,1966 ਨੂੰ ਤਾਮਿਲਨਾਡੂ ਦੀ ਰਾਜਧਾਨੀ ਚੇਨਈ ’ਚ ਹੋਇਆ। ਏਆਰ ਰਹਿਮਾਨ ਦਾ ਅਸਲੀ ਨਾਮ ਦਲੀਪ ਕੁਮਾਰ ਹੈ। ਘਰ ’ਚ ਸੰਗੀਤ ਦਾ ਮਾਹੌਲ ਹੋਣ ਕਾਰਨ ਏਆਰ ਰਹਿਮਾਨ ਨੇ 4 ਸਾਲ ਦੀ ਉਮਰ ’ਚ ਹੀ ਪਿਆਨੋ ਵਜਾਉਣਾ ਸ਼ੁਰੂ ਕਰ ਦਿੱਤਾ ਸੀ ਪਰ ਕਿਸਮਤ ਉਨ੍ਹਾਂ ਨੂੰ ਸੰਘਰਸ਼ ਦੇ ਰਸਤੇ ’ਤੇ ਲੈ ਆਈ। ਉਸ ਦੇ ਪਿਤਾ ਦੀ ਮੌਤ ਕੇਵਲ 43 ਸਾਲ ਦੀ ਉਮਰ ’ਚ ਹੀ ਹੋ ਗਈ।

ਪਿਤਾ ਦੀ ਮੌਤ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਏਆਰ ਰਹਿਮਾਨ ’ਤੇ ਆ ਗਈ। ਏਆਰ ਰਹਿਮਾਨ ਨੇ ਪੜ੍ਹਾਈ ਦੇ ਨਾਲ-ਨਾਲ ਆਪਣੇ ਪਿਤਾ ਦੇ ਸੰਗੀਤ ਉਪਕਰਨਾਂ ਨੂੰ ਕਿਰਾਏ ’ਤੇ ਦੇਣਾ ਸ਼ੁਰੂ ਕਰ ਦਿੱਤਾ। 16 ਸਾਲ ਦੀ ਉਮਰ ਤਕ ਏਆਰ ਰਹਿਮਾਨ ਨੇ ਪੜ੍ਹਾਈ ਨੂੰ ਸੰਗੀਤ ਅਸਾਈਨਮੈਂਟ ਨਾਲ ਬੈਲੈਂਸ ਕਰ ਲਿਆ ਸੀ। ਏਆਰ ਰਹਿਮਾਨ ਦੇ ਦੋਸਤ ਤ੍ਰਿਲੋਕ ਨਾਇਰ ਨੇ ਕ੍ਰਿਸ਼ਨਾ ਤ੍ਰਿਲੋਕ ਨੂੰ ਉਸ ਦੀ ਕਿਤਾਬ ਨੋਟਸ ਆਫ ਏ ਡ੍ਰੀਮ ’ਚ ਦੱਸਿਆ ਕਿ ਜਦ ਸੀਕਵੈਂਸਰ ਭਾਰਤ ਆਇਆ ਤਾਂ ਉਹ ਪ੍ਰੋਗਰਾਮਿੰਗ ’ਚ ਮਾਹਿਰ ਬਣ ਗਏ ਤੇ ਉਹ ਅਜਿਹੇ ਇਨਸਾਨ ਬਣ ਗਏ ਜੋ ਕੰਪਿਊਟਰ ’ਤੇ ਸੰਗੀਤ ਬਣਾਉਣਾ ਜਾਣਦੇ ਸੀ। ਇਕ ਦਿਨ ਅਜਿਹਾ ਆਇਆ ਕਿ ਉਹ ਆਪਣੀ ਮਾਂ ਕੋਲ ਗਏ ਤੇ ਕਹਿੰਦੇ ਉਸ ਨੂੰ ਸੰਗੀਤ ਤੇ ਸਕੂਲ ’ਚੋਂ ਕਿਸੇ ਇਕ ਨੂੰ ਚੁਣਨਾ ਪਵੇਗਾ। ਇਸ ਲਈ ਉਸ ਦੀ ਮਾਂ ਨੇ ਏਆਰ ਰਹਿਮਾਨ ਨੂੰ ਪੜ੍ਹਾਈ ਛੱਡ ਕੇ ਸੰਗੀਤ ਚੁਣਨ ਲਈ ਕਿਹਾ। ਬਾਲੀਵੁੱਡ ’ਚ ਮਨੀਰਤਨਮ ਨੇ ਰਹਿਮਾਨ ਨੂੰ ਆਪਣੀ ਫ਼ਿਲਮ ‘ਰੋਜਾ’ ’ਚ ਪਹਿਲਾ ਬ੍ਰੇਕ ਦਿੱਤਾ। ਰਹਿਮਾਨ ਆਪਣੇ ਕਰਿਅਰ ’ਚ ਇਕ ਵੀਰ ਆਸਕਰ ਐਵਾਰਡ, ਚਾਰ ਰਾਸ਼ਟਰੀ ਫ਼ਿਲਮ ਐਵਾਰਡ, ਦੋ ਅਕੈਡਮਿਕ ਐਵਾਰਡ, ਦੋ ਗ੍ਰੈਮੀ ਐਵਾਰਡ, ਇਕ ਬਾਫਟਾ ਐਵਾਰਡ ਤੇ ਗੋਲਡਨ ਗਲੋਬ ਐਵਾਰਡ ਹਾਸਲ ਕਰ ਚੁੱਕੇ ਹਨ। ਰਹਿਮਾਨ ਜਨਮ ਤੋਂ ਹਿੰਦੂ ਸੀ ਪਰ ਬਾਅਦ ’ਚ ਇਸਲਾਮ ਕਬੂਲ ਕੀਤਾ ਸੀ।