ਅਮਰੀਕਾ ‘ਚ ਵੱਡਾ ਹਾਦਸਾ; 3 ਮੰਜਿਲਾਂ ਇਮਾਰਤ ਨੂੰ ਅੱਗ ਲੱਗਣ ਕਾਰਨ 13 ਲੋਕ ਮਰੇ

ਅਮਰੀਕਾ : ਅਮਰੀਕਾ ਦੇ ਪੂਰਬੀ ਸ਼ਹਿਰ ਫਿਲਾਡੇਲਫੀਆ ‘ਚ ਸਥਾਨਕ ਸਮੇਂ ਮੁਤਾਬਕ ਬੁੱਧਵਾਰ ਸਵੇਰੇ ਹੋਏ ਭਿਆਨਕ ਹਾਦਸੇ ‘ਚ 7 ਬੱਚਿਆਂ ਸਮੇਤ 13 ਲੋਕਾਂ ਦੀ ਮੌਤ ਹੋ ਗਈ।

ਇਨ੍ਹਾਂ ਸਭ ਦੀ ਮੌਤ ਫਿਲਾਡੇਲਫੀਆ ਦੇ ਡਾਊਨਟਾਊਨ ਦੀ N23rd ਸਟ੍ਰੀਟ ਦੇ 800 ਬਲਾਕ ਦੇ ਤਿੰਨ ਮੰਜ਼ਿਲਾ ਘਰ ਵਿੱਚ ਅੱਗ ਲੱਗਣ ਕਾਰਨ ਹੋ ਗਈ ਫਿਲਾਡੇਲਫੀਆ ਫਾਇਰ ਡਿਪਾਰਟਮੈਂਟ ਦੇ ਡਿਪਟੀ ਕਮਿਸ਼ਨਰ ਕ੍ਰੇਗ ਮਰਫੀ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਇਮਾਰਤ ਦੇ ਅੰਦਰੋਂ ਜ਼ਖਮੀਆਂ ਨੂੰ ਬਾਹਰ ਕੱਢਣ ਦਾ ਕੰਮ ਜਾਰੀ ਹੈ ਭਾਵੇਂ ਅੱਗ ਬੁਝਾਈ ਜਾ ਰਹੀ ਹੈ।

ਮ੍ਰਿਤਕਾਂ ਤੋਂ ਇਲਾਵਾ ਦੋ ਹੋਰਾਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ਭੇਜਿਆ ਗਿਆ ਹੈ। ਅੱਗ ਬੁਝਾਉਣ ਤੋਂ ਬਾਅਦ ਵੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਖੜ੍ਹੀਆਂ ਦਿਖਾਈ ਦੇ ਰਹੀਆਂ ਹਨ, ਜਿਨ੍ਹਾਂ ਦੇ ਫਾਇਰ ਕਰਮਚਾਰੀ ਸੜੀ ਹੋਈ ਇਮਾਰਤ ‘ਚ ਬਚੇ ਲੋਕਾਂ ਦੀ ਭਾਲ ਕਰ ਰਹੇ ਹਨ।

ਇਹ ਇਮਾਰਤ ਫਿਲਾਡੇਲਫੀਆ ਪਬਲਿਕ ਹਾਊਸਿੰਗ ਅਥਾਰਟੀ ਦੀ ਹੈ। ਇਮਾਰਤ ‘ਚ ਅੱਗ ਲੱਗਣ ਤੋਂ ਬਾਅਦ ਇੰਨੇ ਵੱਡੇ ਪੱਧਰ ‘ਤੇ ਮੌਤਾਂ ਦਾ ਕਾਰਨ ਉਥੇ ਲਗਾਏ ਗਏ ਸਮੋਕ ਡਿਟੈਕਟਰ ਦੀ ਖਰਾਬੀ ਨੂੰ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਇਮਾਰਤ ‘ਚ ਮੌਜੂਦ ਲੋਕਾਂ ਨੂੰ ਸਮੇਂ ‘ਤੇ ਅੱਗ ਦੀ ਸੂਚਨਾ ਨਹੀਂ ਮਿਲ ਸਕੀ।