ਭਾਰੀ ਮੀਂਹ ਨੇ ਕਿਸਾਨਾਂ ਦੀ ਵਧਾਈ ਚਿੰਤਾ, ਕਈਂ ਥਾਂ ਕਣਕ, ਗੋਭੀ ਅਤੇ ਹੋਰ ਫਸਲਾਂ ਦੇ ਖੇਤ ਪਾਣੀ ਚ ਡੁਬੇ

ਸੁਲਤਾਨਪੁਰ ਲੋਧੀ 8 ਜਨਵਰੀ( ਨਿਰਮਲ ਸਿੰਘ)ਸੁਲਤਾਨਪੁਰ ਲੋਧੀ ਹਲਕੇ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਬੀਤੇ ਚਾਰ ਦਿਨਾਂ ਤੋਂ ਰੁਕ-ਰੁਕ ਕੇ ਅਤੇ ਬੀਤੀ ਰਾਤ ਪਏ ਭਾਰੀ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਬਾਰਿਸ਼ ਦੇ ਪਾਣੀ ਨਾਲ ਕਣਕ,ਆਲੂ, ਗੋਭੀ ਤੇ ਹੋਰ ਫ਼ਸਲਾਂ ਦੇ ਖੇਤ ਨੱਕੋ ਨੱਕ ਭਰ ਚੁੱਕੇ ਹਨ। ਪਾਣੀ ਨਾਲ ਨੀਵੇਂ ਇਲਾਕਿਆਂ ਵਿੱਚ ਫ਼ਸਲਾਂ ਪ੍ਰਭਾਵਿਤ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਖੇਤਾਂ ਵਿੱਚੋਂ ਪਾਣੀ ਕੱਢਣ ਲਈ ਕਿਸਾਨਾਂ ਨੂੰ ਜੱਦੋ-ਜਹਿਦ ਕਰਨੀ ਪੈ ਰਹੀ ਹੈ।