ਭਾਜਪਾ ਨਾਲ ਗਠਜੋੜ ਪੰਜਾਬ ਲਈ ਫਾਇਦੇਮੰਦ ਹੋਵੇਗਾ : ਢੀਂਡਸਾ

ਸੰਗਰੂਰ

ਸ਼ੋ੍ਮਣੀ ਅਕਾਲੀ ਦਲ ਸੰਯੁਕਤ ਦੀ ਚੋਣ ਕਮੇਟੀ ਦੇ ਮੈਂਬਰ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਿੱਚ ਚੱਲ ਰਹੇ ਟਕਰਾਅ ਨੂੰ ਪੰਜਾਬ ਲਈ ਮੰਦਭਾਗਾ ਦੱਸਦਿਆਂ ਕਿਹਾ ਕਿ ਕੇਂਦਰ ਸਰਕਾਰ ਨਾਲ ਟਕਰਾਅ ਕਰਕੇ ਕੋਈ ਵੀ ਸੂਬਾ ਅੱਗੇ ਨਹੀਂ ਵੱਧ ਸਕਦਾ। ਉਹ ਇੱਥੇ ਕੇਟੀ ਰੋਇਲ ਹੋਟਲ ਵਿਖੇ ਪਾਰਟੀ ਦੇ ਵਰਕਰਾਂ ਦੀ ਸਰਕਲ ਪੱਧਰੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ, ਉਨਾਂ੍ਹ ਨੇ ਫਿਰੋਜਪੁਰ ਰੈਲੀ ਅੰਦਰ ਜਾਣ ਲਈ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਆਈਆਂ ਖਾਮੀਆਂ ਉੱਪਰ ਵੱਖ-ਵੱਖ ਪਾਰਟੀਆਂ ਵੱਲੋਂ ਸਿਆਸਤ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਟਕਰਾਅ ਕਾਰਨ ਕੇਵਲ ਤੇ ਕੇਵਲ ਪੰਜਾਬ ਦਾ ਨੁਕਸਾਨ ਹੋਇਆ ਹੈ, ਕਿਉਂਕਿ ਕਰੋੜਾਂ ਰੁਪਏ ਦੇ ਵੱਡੇ ਪੋ੍ਜੈਕਟਾਂ ਦੇ ਨੀਂਹ ਪੱਥਰ ਰੱਖੇ ਜਾਣੇ ਸਨ | ਕਿਸਾਨਾਂ ਦੇ ਕਰਜਾ ਮੁਆਫੀ ਦਾ ਐਲਾਨ ਕਰਨਾ ਸੀ, ਸਜਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਕਰਵਾਉਣਾ ਸੀ। ਉਨਾਂ੍ਹ ਦੱਸਿਆ ਕਿ ਸ਼ੋ੍ਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕੁਝ ਦਿਨ ਪਹਿਲਾਂ ਪੰਜਾਬ ਅਤੇ ਸਿੱਖ ਮਸਲਿਆਂ ਸਬੰਧੀ 12 ਮੰਗਾਂ ਦਾ ਚਾਰਟਰ ਪ੍ਰਧਾਨ ਮੰਤਰੀ ਅਤੇ ਗ੍ਹਿ ਮੰਤਰੀ ਕੋਲ ਪੇਸ਼ ਕੀਤਾ ਸੀ, ਜਿਸ ਨੂੰ ਪੂਰਾ ਕਰਨ ਦਾ ਯਕੀਨ ਦਿਵਾਇਆ ਗਿਆ ਸੀ, ਬੇਸ਼ੱਕ ਇਸ ਟਕਰਾਅ ਕਾਰਨ ਹਾਲ ਦੀ ਘੜੀ ਇਹ ਮਸਲੇ ਲਟਕ ਗਏ ਹਨ ਪਰ ਸ਼ੋ੍ਮਣੀ ਅਕਾਲੀ ਦਲ ਸੰਯੁਕਤ ਵੱਲੋਂ ਇਨਾਂ੍ਹ ਮਸਲਿਆਂ ਨੂੰ ਹੱਲ ਕਰਵਾਇਆ ਜਾਵੇਗਾ । ਢੀਂਡਸਾ ਨੇ ਭਾਜਪਾ ਨਾਲ ਗਠਜੋੜ ਉੱਪਰ ਚਰਚਾ ਕਰਦਿਆਂ ਸਪੱਸ਼ਟ ਕੀਤਾ ਕਿ ਭਾਜਪਾ ਨਾਲ ਗਠਜੋੜ ਪੰਥ ਤੇ ਪੰਜਾਬ ਦੇ ਭਲੇ ਲਈ ਕੀਤਾ ਗਿਆ ਹੈ | ਇਹ ਗਠਜੋੜ ਪੰਜਾਬ ਦੇ ਭਵਿੱਖ ਲਈ ਫਾਇਦੇਮੰਦ ਸਾਬਤ ਹੋਵੇਗਾ। ਇਸ ਮੌਕੇ ਗੁਰਬਚਨ ਸਿੰਘ ਬਚੀ, ਪਿ}ਪਾਲ ਸਿੰਘ ਹਾਂਡਾ, ਸ਼ੋ੍ਮਣੀ ਕਮੇਟੀ ਮੈਂਬਰ ਹਰਦੇਵ ਸਿੰਘ ਰੋਗਲਾ, ਸ਼ੋ੍ਮਣੀ ਕਮੇਟੀ ਮੈਂਬਰ ਮਲਕੀਤ ਸਿੰਘ ਚੰਗਾਲ, ਅਮਨਵੀਰ ਸਿੰਘ ਚੈਰੀ, ਜਸਵਿੰਦਰ ਸਿੰਘ ਪਿ੍ਰੰਸ, ਕੇਵਲ ਸਿੰਘ ਜਲਾਣ, ਗੁਰਤੇਜ ਸਿੰਘ ਝਨੇੜੀ, ਬੀਬੀ ਚਰਨਜੀਤ ਕੌਰ ਜ਼ਲਿ੍ਹਾ ਪ੍ਰਧਾਨ ਅਕਾਲੀ ਦਲ ਸੰਯੁਕਤ ਇਸਤਰੀ ਵਿੰਗ, ਵਿਜੈ ਸਾਹਨੀ, ਵਿਜੈ ਲੰਕੇਸ਼, ਕੁਲਦੀਪ ਸਿੰਘ ਐਮ.ਸੀ., ਪਿਆਰਾ ਸਿੰਘ, ਅਮਰਜੀਤ ਸਿੰਘ ਜੀਤ, ਸੰਦੀਪ ਦਾਨੀਆ, ਏਪੀ ਸਿੰਘ ਬਾਬਾ, ਕੁਲਵੰਤ ਸਿੰਘ ਗਹਿਲਾਂ, ਜੀਵਨ ਗਰਗ, ਯੂਥ ਆਗੂ ਹਰਪ੍ਰਰੀਤ ਸਿੰਘ ਢੀਂਡਸਾ, ਗੁਰਮੀਤ ਸਿੰਘ ਜੌਹਲ, ਐਡਵੋਕੇਟ ਸੁਰਜੀਤ ਸਿੰਘ ਗਰੇਵਾਲ, ਐਡਵੋਕੇਟ ਹਰਕੇਵਲ ਸਿੰਘ ਸੰਜੂਮਾਂ, ਐਡਵੋਕੇਟ ਸੁਰਜੀਤ ਸਿੰਘ ਖੇੜੀ, ਜਗਤਾਰ ਬਾਲੀਆ, ਧਰਮਿੰਦਰ ਭੱਟੀਵਾਲ, ਨਿਹਾਲ ਸਿੰਘ ਨੰਦਗੜ੍ਹ, ਜਸ਼ਨ ਗਰੇਵਾਲ, ਪੋ੍. ਜਸਪਾਲ ਸਿੰਘ, ਹਰਵਿੰਦਰ ਸਿੰਘ ਐਫਓ, ਸਾਬਕਾ ਏਡੀਸੀ ਪ੍ਰਰੀਤਮ ਸਿੰਘ ਜੌਹਲ, ਲਖਵੀਰ ਸਿੰਘ ਲੱਖਾ ਆਸਟਰੇਲੀਆ, ਅਵਤਾਰ ਸਿੰਘ, ਬਲਦੇਵ ਸਿੰਘ, ਜੀਤ ਢੀਂਡਸਾ, ਜਗਦੀਸ਼ ਸਿੰਘ ਬਲਿਆਲ, ਰਾਮ ਸਿੰਘ ਮੱਟਰਾਂ, ਧਰਮਿੰਦਰ, ਪਾਲੀ ਰਾਮ ਬਾਂਸਲ, ਰਾਜਿੰਦਰ ਗੋਇਲ ਲਹਿਰਾਗਾਗਾ ਨਿਵਾਸੀ ਸਭਾ, ਬਾਬਾ ਪਰਮਜੀਤ ਸਿੰਘ ਹਰੇੜੀ, ਸੁਮਿਤ ਖੁਰਾਣਾ, ਰਿਸ਼ੂ ਗਰਗ, ਲੱਕੀ ਬਡਬਰ ਸਮੇਤ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜ਼ਰ ਸਨ।