ਬਠਿੰਡਾ
ਡੇਰਾ ਸਿਰਸਾ ਇਕ ਵਾਰ ਫਿਰ ਤੋਂ ਵਿਵਾਦਾਂ ਦੇ ਘੇਰੇ ਵਿਚ ਹੈ। ਕੋਰੋਨਾ ਕਹਿਰ ਦੇ ਦੌਰਾਨ ਜਿਥੇ ਸਾਰੇ ਸਮਾਗਮ ਬੰਦ ਕਰਨ ਦੇ ਸਰਕਾਰ ਵੱਲੋਂ ਹੁਕਮ ਦਿੱਤੇ ਗਏ ਹਨ।
ਉਥੇ ਹੀ ਬਲਾਤਕਾਰੀ ਸਾਧ ਗੁਰਮੀਤ ਰਾਮ ਰਹੀਮ ਦੇ ਡੇਰਾ ਸਿਰਸਾ ਦੇ ਅਧੀਨ ਪੈਂਦੇ ਡੇਰਾ ਸਲਾਬਤਪੁਰ (ਬਠਿੰਡਾ) ਵਲੋਂ ਕੋਰੋਨਾ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਦਰਅਸਲ, ਡੇਰਾ ਸਲਾਬਤਪੁਰ (ਬਠਿੰਡਾ) ਵਿਖੇ 9 ਜਨਵਰੀ ਨੂੰ ਹੋਏ ਵੱਡੇ ਇਕੱਠ ਨੂੰ ਲੈ ਕੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਵਲੋਂ ਡੇਰਾ ਪ੍ਬੰਧਕਾਂ ਨੂੰ ਨੋਟਿਸ ਜਾਰੀ ਕੀਤਾ ਹੈ।
ਦੱਸ ਦਈਏ ਕਿ, ਚੋਣ ਕਮਿਸ਼ਨ ਨੇ ਕੋਰੋਨਾ ਕੇਸਾਂ ਦੇ ਵੱਧ ਰਹੇ ਮਾਮਲਿਆਂ ਦੇ ਕਾਰਨ 15 ਜਨਵਰੀ ਤੱਕ ਇਕੱਠ ਕਰਨ ‘ਤੇ ਪਾਬੰਦੀ ਲਗਾਈ ਹੋਈ ਸੀ, ਪਰ ਇਸ ਦੇ ਬਾਵਜੂਦ ਡੇਰਾ ਸਿਰਸਾ ਦੇ ਇਕ ਡੇਰੇ ਨੇ ਹੁਕਮਾਂ ਦੀ ਉਲੰਘਣਾ ਕੀਤੀ ਹੈ।