Himachal: 300 ਮੀਟਰ ਡੂੰਘੀ ਖੱਡ 'ਚ ਡਿੱਗੀ ਕਾਰ, ਦੋ ਮੌਤਾਂ, 4 ਦੀ ਹਾਲਤ ਗੰਭੀਰ

ਚੰਬਾ: ਹਿਮਾਚਲ ਪ੍ਰਦੇਸ਼ (Himachal Pardesh) ਦੇ ਚੰਬਾ (Chamba) ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸਾ (road accident) ਵਾਪਰਨ ਦੀ ਸੂਚਨਾ ਹੈ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਲੋਕ ਜ਼ਖ਼ਮੀ ਹੋ ਗਏ। ਜ਼ਿਲ੍ਹੇ ਦੇ ਵਿਧਾਨ ਸਭਾ ਹਲਕੇ ਡਲਹੌਜ਼ੀ ਦੇ ਸਮਾਮਾ-ਦਰਾਬਾਲਾ ਰੋਡ 'ਤੇ ਦਰਾਬਾਲਾ ਨੇੜੇ ਇੱਕ ਕਾਰ ਹਾਦਸਾਗ੍ਰਸਤ (accident) ਹੋ ਗਈ। ਕਾਰ ਬੇਕਾਬੂ ਹੋ ਕੇ 300 ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ।

ਕਾਰ ਨੂੰ ਖੱਡੇ ਵਿੱਚ ਡਿੱਗਦਾ ਦੇਖ ਪਿੰਡ ਵਾਸੀ ਮੌਕੇ ਵੱਲ ਭੱਜੇ ਅਤੇ ਪੁਲੀਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਟੀਮ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।ਚੰਬਾ ਦੇ ਏਐਸਪੀ ਵਿਨੋਦ ਧੀਮਾਨ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ।ਜਾਣਕਾਰੀ ਮੁਤਾਬਕ ਕਾਰ 'ਚ 6 ਲੋਕ ਸਵਾਰ ਸਨ। ਇਨ੍ਹਾਂ 'ਚੋਂ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਚਾਰ ਜ਼ਖ਼ਮੀਆਂ ਨੂੰ ਚੰਬਾ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ।  ਚੰਬਾ ਦੇ ਏਐਸਪੀ ਵਿਨੋਦ ਧੀਮਾਨ ਨੇ ਦੱਸਿਆ ਕਿ ਸੂਚਨਾ ਦੇਰ ਰਾਤ ਮਿਲੀ ਸੀ, ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀਆਂ ਨੂੰ ਚੰਬਾ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ ਹੈ।