ਐਮ ਐਲ ਏ ਦਰਸ਼ਨ ਸਿੰਘ ਬਰਾੜ ਨੇ ਅੰਬੇਦਕਰ ਚੌਂਕ ਦਾ ਕੀਤਾ ਉਦਘਾਟਨ।

ਹਰਜਿੰਦਰ ਸਿੰਘ ਮੌਰੀਆ ( ਨੌਰਥ ਟਾਈਮਜ਼ ਬਿਊਰੋ )

          ਡਾ. ਬੀ.ਆਰ ਅੰਬੇਦਕਰ ਵੈੱਲਫੇਅਰ ਸੁਸਾਇਟੀ ਬਾਘਾਪੁਰਾਣਾ ਵੱਲੋ ਚਨੂੰਵਾਲਾ ਚੌਕ ਵਿਖੇ ਡਾ. ਬੀ.ਆਰ ਅੰਬੇਦਕਰ ਚੌਂਕ ਦੀ ਸਥਾਪਨਾ ਕੀਤੀ ਗਈ, ਜਿਸ ਦਾ ਉਦਘਾਟਨ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਆਪਣੇ ਕਰ ਕਮਲਾ ਨਾਲ ਕੀਤਾ।

            ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਮਨਦੀਪ ਢੰਡੇ, ਅਸ਼ੋਕ ਕੁਮਾਰ ਪ੍ਰਧਾਨ, ਅਗਰਵਾਲ ਸਭਾ ਦੇ ਪ੍ਰਧਾਨ ਵਿਜੇ ਬਾਂਸਲ, ਬਿੱਟੂ ਮਿੱਤਲ, ਐਡਵੋਕੇਟ ਨਰ ਸਿੰਘ ਬਰਾੜ, ਬਿੱਟੂ ਮਿੱਤਲ, ਮਾਤਾਦੀਨ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ ਅਤੇ ਹੋਰ ਸ਼ਾਮਲ ਸਨ। ਸ. ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਨੇ ਸੰਵਿਧਾਨ ਦੀ ਸਥਾਪਨਾ ਕਰਨ ਮੌਕੇ ਹਰ ਵਰਗ ਦਾ ਖਿਆਲ ਰੱਖਿਆ ਸੀ ਅਤੇ ਸਾਰੀ ਉਮਰ ਬੇਸਹਾਰਿਆ ਦੇ ਹੱਕਾਂ ਲਈ ਜੁਝਦੇ ਰਹੇ ਅਤੇ ਬੇਸਹਾਰਿਆਂ ਦਾ ਸਹਾਰਾ ਬਣੇ। ਇਸ ਲਈ ਡਾ. ਅੰਬੇਦਕਰ ਸਾਹਿਬ ਸਾਰੇ ਵਰਗਾਂ ਦੇ ਹਰਮਨ ਪਿਆਰੇ ਹਨ। ਸ. ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਜਲਦੀ ਪੰਜਾਬ ਸਰਕਾਰ ਵੱਲੋਂ 5 ਮਰਲੇ ਦੇ ਪਲਾਟ ਦਿੱਤੇ ਜਾਣਗੇ, ਪਹਿਲਾਂ 2 ਕਿਲੋਵਾਟ ਤੱਕ ਦੇ ਪੁਰਾਣੇ ਬਕਾਏ ਮੁਆਫ ਕੀਤੇ, ਕਿਸਾਨਾਂ ਮਜਦੂਰਾਂ ਦੇ ਕਰਜ ਮੁਆਫ ਅਤੇ ਬਿਜਲੀ ਦੀਆਂ ਯੂਨਿਟਾਂ ਦੇ ਰੇਟ ਘਟਾਕੇ ਕੇ ਹਰ ਇੱਕ ਵਰਗ ਨੂੰ ਫਾਇਦਾ ਪੁਚਾਇਆ ਜੋ ਚੰਨੀ ਸਰਕਾਰ ਵੱਲੋਂ ਜਮੀਨੀ ਪੱਧਰ ਤੇ ਲੋਕਾਂ ਦੀ ਭਲਾਈ ਲਈ ਕੰਮ ਕੀਤੇ ਜਾ ਰਹੇ ਹਨ ਉਹ ਕੋਈ ਵੀ ਸਰਕਾਰ ਕੰਮ ਨਹੀ ਕਰ ਸਕੀ।

        ਇਸ ਮੌਕੇ ਉਪ ਪ੍ਰਧਾਨ ਕੁਲਦੀਪ ਚੰਦ, ਹੁਸਨ ਲਾਲ , ਵਿੱਕੀ ਕੁਮਾਰ, ਡਾ.ਸੋਨੂੰ, , ਨਿਰਮਲ ਲੰਮਾ, ਪਰਮਜੀਤ ਸਿੰਘ, ਅਕਾਸ਼ਦੀਪ , ਵਿਜੇ ਕੁਮਆਰ ਸੈਕਟਰੀ, ਵਿੱਕੀ ਕੁਮਾਰ, ਰਮਨ ਕੁਮਾਰ ਅਤੇ ਹੋਰ ਸ਼ਾਮਲ ਸਾਮਨ ਸਨ।