ਬੱਬੂ ਮਾਨ ਨੇ ਕਿਸਾਨ ਅੰਦੋਲਨ ਲਈ ਕੀ ਕੀ ਕੀਤਾ ?

ਹਰਜਿੰਦਰ ਸਿੰਘ ਮੌਰੀਆ ( ਨੌਰਥ ਟਾਈਮਜ਼ ਬਿਊਰੋ )

                  ਕਿਸਾਨਾਂ ਦੀ ਜਿੱਤ ਹੋਈ ਹੈ, ਕਿਸਾਨੀ ਦੀ ਜਿੱਤ ਹੋਈ ਹੈ, ਪੰਜਾਬ ਦੀ ਜਿੱਤ ਹੋਈ ਹੈ| ਪਰ ਇਸ ਜਿੱਤ ਵਿੱਚ ਕਿਹੜੇ ਕਿਹੜੇ ਲੋਕਾਂ ਨੇ ਸੰਜੋਗ ਪਾਇਆ ? ਦੋਸਤੋ ਜੋ ਸਿੰਗਰ ਭਾਈਚਾਰਾ ਸੀ ਉਨ੍ਹਾਂ ਨੇ ਦਿੱਲੀ ਸਿੰਘੂ ਬਾਰਡਰ ਤੇ ਆਪਣੀਆਂ ਵੱਖ ਵੱਖ ਸੇਵਾਵਾਂ ਨਿਭਾਈਆਂ | ਦੋਸਤੋ ਜੇ ਗੱਲ ਆਪਾਂ ਬੱਬੂ ਮਾਨ ਜੀ ਦੀ ਕਰੀਏ ਤਾਂ ਬੱਬੂ ਮਾਨ ਜੀ ਨੇ ਕਿਸਾਨੀ ਅੰਦੋਲਨ ਲਈ ਬਹੁਤ ਵੱਡੇ ਵੱਡੇ ਕੰਮ ਕੀਤੇ ਅਤੇ ਪੰਜਾਬ ਦਾ ਇਕੋ ਇਕ ਸਿੰਗਰ ਬੱਬੂ ਮਾਨ ਜੋ ਚੱਟਾਨ ਵਾਂਗ ਕਿਸਾਨੀ ਅੰਦੋਲਨ ਨਾਲ ਜੁੜ ਗਿਆ| ਜੇਕਰ ਕਿਸਾਨਾਂ ਨੇ ਅੱਧੀ ਰਾਤ ਬੱਬੂ ਮਾਨ ਨੂੰ ਆਵਾਜ਼ ਮਾਰੀ ਬੱਬੂ ਮਾਨ ਨੰਗੇ ਪੈਰੀਂ ਅੰਦੋਲਨ ਵੱਲ ਭੱਜ ਤੁਰਿਆ, ਇਹ ਕੋਈ ਛੋਟੀ ਗੱਲ ਨਹੀਂ ਹੁੰਦੀ, ਬੱਬੂ ਮਾਨ ਇੱਕ ਏਦਾਂ ਦੀ ਸ਼ਖ਼ਸੀਅਤ ਹਨ ਜੋ ਪੰਜਾਬ ਲਈ, ਪੰਜਾਬੀਅਤ ਲਈ ਹਰ ਤਰ੍ਹਾਂ ਦੀ ਆਵਾਜ਼ ਬੁਲੰਦ ਕਰਨਾ ਜਾਣਦੇ ਹਨ |

             ਬੱਬੂ ਮਾਨ ਦੀਆਂ ਤੁਸੀਂ ਅੰਦੋਲਨ ਵਿਚ ਇੰਟਰਵਿਊ ਚੁੱਕ ਕੇ ਦੇਖੋ ਉਹ ਕਿਸੇ ਸਟੋਰੀਕੱਲ੍ਹ ਗੱਲਾਂ ਤੋਂ ਘੱਟ ਨਹੀਂ ਸਨ| ਬਹੁਤ ਵੱਡੀ ਸੋਚ ਦਾ ਮਾਲਕ ਯੂਥ ਨੂੰ ਸੋਚਣਾ ਚਾਹੀਦਾ ਹੈ ਕਿ ਜੇ ਏਦਾਂ ਦੇ ਲੋਕ ਅੱਗੇ ਲੱਗਦੇ ਹਨ ਜਾਂ ਏਦਾਂ ਦੇ ਲੋਕ ਰਾਜਨੀਤੀ ਅੱਗੇ ਲੱਗਦੇ ਹਨ ਤਾਂ ਰਾਜਨੀਤੀ ਵਿੱਚ ਬਹੁਤ ਵੱਡਾ ਮੋੜ ਆ ਸਕਦਾ ਹੈ ਬੱਬੂ ਮਾਨ ਨਾਲ ਪੰਜਾਬ ਦਾ ਨਹੀਂ ਬਲਕਿ ਪੂਰੇ ਭਾਰਤ ਦਾ ਯੂਥ ਦਾ ਬਹੁਤ ਵੱਡਾ ਹਿੱਸਾ ਮੋਢੇ ਨਾਲ ਮੋਢਾ ਜੋਡ਼ ਕੇ ਚੱਲਦਾ ਹੈ