ਲਖਨਊ :
ਲਖਨਊ ’ਚ ਸਮਾਜਵਾਦੀ ਪਾਰਟੀ ਦੇ ਦਫ਼ਤਰ ਦੇ ਬਾਹਰ ਐਤਵਾਰ ਨੂੰ ਪਾਰਟੀ ਵਰਕਰ ਨੇ ਆਤਮਦਾਹ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਫੜ ਲਿਆ ਤੇ ਹਸਪਤਾਲ ਪਹੁੰਚਾਇਆ।
ਪੁਲਿਸ ਮੁਤਾਬਕ, ਅਲੀਗੜ੍ਹ ਦਾ ਠਾਕੁਰ ਆਦਿੱਤਿਆ ਆਪਣੇ ਹਮਾਇਤੀਆਂ ਨਾਲ ਸਪਾ ਦਫ਼ਤਰ ਆਇਆ ਸੀ। ਟਿਕਟ ਨਾ ਮਿਲਣ ਕਾਰਨ ਉਸ ਨੇ ਇਹ ਕਦਮ ਚੁੱਕਿਆ। ਆਦਿੱਤਿਆ ਨੇ ਪਾਰਟੀ ਦੇ ਵੱਡੇ ਆਗੂਆਂ ’ਤੇ ਗੰਭੀਰ ਦੋਸ਼ ਲਗਾਏ।
ਉਸ ਨੇ ਕਿਹਾ ਕਿ ਪੰਜ ਸਾਲ ਤੋਂ ਅਲੀਗੜ੍ਹ ਦੇ 74 ਛਰਰਾ ਵਿਧਾਨ ਸਭਾ ਖੇਤਰ ’ਚ ਉਹ ਪਾਰਟੀ ਲਈ ਕੰਮ ਕਰ ਰਿਹਾ ਹੈ। ਇਸ ਦੇ ਬਾਵਜੂਦ ਉਸ ਨੂੰ ਟਿਕਟ ਨਹੀਂ ਦਿੱਤੀ ਗਈ। ਦੋਸ਼ ਹੈ ਕਿ ਆਦਿੱਤਿਆ ਨੇ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਸੀ ਪਰ ਉਸ ਦੀ ਜਗ੍ਹਾ ਕਿਸੇ ਹੋਰ ਨੂੰ ਟਿਕਟ ਦੇ ਦਿੱਤੀ ਗਈ। ਹੁਣ ਇਸ ਬਾਰੇ ਕੋਈ ਵੀ ਅਹੁਦੇਦਾਰ ਜਵਾਬ ਨਹੀਂ ਦੇ ਰਿਹਾ।
ਆਦਿੱਤਿਆ ਨੇ ਕਿਹਾ ਕਿ ਉਸ ਨੂੰ ਆਤਮਦਾਹ ਕਰਨੋਂ ਕੋਈ ਨਹੀਂ ਰੋਕ ਸਕਦਾ। ਉਹ 10 ਬੋਤਲਾਂ ਪੈਟਰੋਲ ਲੈ ਕੇ ਆਇਆ ਹੈ। ਉਸ ਦੀ ਇਸ ਹਰਕਤ ਨਾਲ ਸਪਾ ਦਫ਼ਤਰ ਦੇ ਬਾਹਰ ਅਫਰਾ-ਤਫਰੀ ਮਚ ਗਈ। ਹਾਲਾਂਕਿ ਹੰਗਾਮੇ ਦੇ ਬਾਵਜੂਦ ਸਪਾ ਦਫ਼ਤਰ ’ਚੋਂ ਕੋਈ ਆਗੂ ਜਾਂ ਅਹੁਦੇਦਾਰ ਬਾਹਰ ਨਹੀਂ ਆਇਆ।