ਵੱਡੀ ਖ਼ਬਰ: ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਦੇ ਗਲੇ ‘ਚ ਜੁੱਤੀਆਂ ਦਾ ਹਾਰ ਪਾਉਣ ਵਾਲਿਆਂ ਨੂੰ ਅਦਾਲਤ ਨੇ ਸੁਣਾਈ ਸਜ਼ਾ

ਚੰਡੀਗੜ੍ਹ

31 ਦਸੰਬਰ 2021 ਨੂੰ ਕੁੱਝ ਲੋਕਾਂ ਵਲੋਂ ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਦੇ ਗਲ ਵਿਚ ਫੁੱਲਾਂ ਦੇ ਹਾਰ ਨਾਲ-ਨਾਲ ਧੱਕੇ ਨਾਲ ਹੀ ਜੁੱਤੀਆਂ ਦਾ ਹਾਰ ਪਾ ਦਿੱਤਾ ਸੀ।

ਜਿਸ ਤੋਂ ਬਾਅਦ ਹੱਕੇ ਬੱਕੇ ਰਹੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ, ਕੁਝ ਲੋਕਾਂ ਦੇ ਖਿਲਾਫ ਪਰਚਾ ਦਰਜ ਕਰਵਾਇਆ ਸੀ।ਉਕਤ ਦਰਜ ਕੇਸ ਦੀ ਜਾਂਚ ਇਕ ਸੀਨੀਅਰ ਆਈਪੀਐਸ ਅਫਸਰ ਕਰ ਰਹੀ ਸੀ। ਬੀਤੇ ਦਿਨ, ਉਕਤ ਕੇਸ ਵਿੱਚ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਸਜ਼ਾ ਸੁਣਾਈ।