ਪੰਜਾਬ ਦੀਆਂ 3 ਵੱਡੀਆਂ ਸਿਆਸੀ ਪਾਰਟੀਆਂ ਨੂੰ ਚੋਣ ਕਮਿਸ਼ਨ ਨੇ ਜਾਰੀ ਕੀਤਾ ਨੋਟਿਸ

ਚੰਡੀਗੜ੍ਹ-

ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਇਲੈਕਸ਼ਨ ਕਮਿਸ਼ਨ ਵੱਲੋਂ ਵੀ ਸਾਰੀਆਂ ਸਿਆਸੀ ਪਾਰਟੀਆਂ ਉਤੇ ਤਿੱਖੀ ਨਜ਼ਰ ਰੱਖੀ ਹੋਈ ਹੈ।

ਰਿਟਰਨਿੰਗ ਅਫਸਰ-ਕਮ ਐਸ.ਡੀ.ਐਮ ਖਰੜ ਵੱਲੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਆਪ ਦੀ ਅਨਮੋਲ ਗਗਨ ਮਾਨ ਅਤੇ ਜਸਵਿੰਦਰ ਜੱਸੀ ਨੂੰ ਨੋਟਿਸ ਜਾਰੀ ਕੀਤਾ ਹੈ।

ਇਹ ਨੋਟਿਸ ਚੋਣਾਂ ਕਾਰਨ ਖਰੜ ਵਿੱਚ ਦਫ਼ਤਰ ਖੋਲ੍ਹਣ ਲਈ ਭੇਜੇ ਗਏ ਹਨ। ਇਹ ਨੋਟਿਸ ਬਿਨਾਂ ਲੋੜੀਂਦੀ ਮਨਜ਼ੂਰੀ ਤੋਂ ਦਫ਼ਤਰ ਖੋਲ੍ਹਣ ਲਈ ਭੇਜੇ ਗਏ ਹਨ।

ਰਿਟਰਨਿੰਗ ਅਫਸਰ-ਕਮ ਐਸ.ਡੀ.ਐਮ ਖਰੜ ਵੱਲੋਂ ਕੁੱਲ 4 ਨੋਟਿਸ ਭੇਜੇ ਗਏ ਹਨ, ਜਿਨ੍ਹਾਂ ਵਿੱਚੋਂ 2 ਅਕਾਲੀ ਦਲ (ਇੱਕ ਜ਼ਾਬਤੇ ਦੀ ਉਲੰਘਣਾ ਕਰਨ ਅਤੇ ਬਿਨਾਂ ਇਜਾਜ਼ਤ ਦਫ਼ਤਰ ਖੋਲ੍ਹਣ ਲਈ) ਅਤੇ ਬਾਕੀ 2 ਅਨਮੋਲ ਗਗਨ ਮਾਨ ਅਤੇ ਜਸਵਿੰਦਰ ਜੱਸੀ ਨੂੰ ਬਿਨਾਂ ਇਜਾਜ਼ਤ ਦਫ਼ਤਰ ਖੋਲ੍ਹਣ ਲਈ ਭੇਜੇ ਗਏ ਹਨ।

ਕਾਬਲੇਗੌਰ ਹੈ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਚੋਣ ਕਮਿਸ਼ਨ ਤੋਂ ਪਹਿਲਾ ਨੋਟਿਸ ਜਾਰੀ ਕੀਤਾ ਸੀ।

ਚੋਣ ਕਮਿਸ਼ਨ ਨੇ ਇਹ ਨੋਟਿਸ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਰੜ ਵਿੱਚ ਘਰ-ਘਰ ਪ੍ਰਚਾਰ ਦੌਰਾਨ ਪੰਜ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਨੂੰ ਲੈ ਕੇ ਜਾਰੀ ਕੀਤਾ ਸੀ।