Future Retail ਦੀ ਮਦਦ ਲਈ Amazon ਤਿਆਰ, ਪਰ ਇਸ ਮਾਮਲੇ 'ਚ ਖਬਰਦਾਰ ਕੀਤਾ

ਨਵੀਂ ਦਿੱਲੀ : ਐਮਾਜ਼ੋਨ ਫਿਊਚਰ ਰਿਟੇਲ ਲਿਮਿਟੇਡ (ਐੱਫਆਰਐੱਲ) ਨੇ ਕਿਹਾ ਹੈ ਕਿ ਕੰਪਨੀ ਦੁਆਰਾ ਆਪਣੀ ਸਹਿਮਤੀ ਤੋਂ ਬਿਨਾਂ ਛੋਟੇ ਆਕਾਰ ਦੇ ਸਟੋਰਾਂ ਦੀ ਵਿਕਰੀ 'ਸਟਾਪ' ਆਦੇਸ਼ ਦੀ ਉਲੰਘਣਾ ਹੋਵੇਗੀ। ਹਾਲਾਂਕਿ ਇਸ ਦੇ ਨਾਲ ਹੀ ਐਮਾਜ਼ੋਨ ਨੇ ਨਕਦੀ ਦੀ ਤੰਗੀ ਵਾਲੀ ਕੰਪਨੀ ਦੇ ਵਿੱਤੀ ਸੰਕਟ ਨੂੰ ਹੱਲ ਕਰਨ ਦੀ ਆਪਣੀ ਇੱਛਾ ਨੂੰ ਦੁਹਰਾਇਆ ਹੈ।

ਐਮਾਜ਼ੋਨ ਵੱਲੋਂ 19 ਜਨਵਰੀ ਨੂੰ ਭੇਜੇ ਗਏ ਪੱਤਰ 'ਚ ਕਿਹਾ ਗਿਆ ਹੈ ਕਿ ਕੁਝ ਮੀਡੀਆ ਰਿਪੋਰਟਾਂ 'ਚ ਪਤਾ ਲੱਗਾ ਹੈ ਕਿ FRL ਆਪਣੇ ਛੋਟੇ ਆਕਾਰ ਦੇ ਸਟੋਰਾਂ ਨੂੰ... Easyday ਅਤੇ 'Heritage Fresh' ਬ੍ਰਾਂਡ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਪੱਤਰ ਦੀ ਕਾਪੀ ਪੀਟੀਆਈ-ਭਾਸ਼ਾ ਕੋਲ ਵੀ ਹੈ। ਚਿੱਠੀ 'ਚ ਕਿਹਾ ਗਿਆ ਹੈ ਕਿ ਉਸ ਦੀ (ਐਮਾਜ਼ੋਨ) ਦੀ ਮਨਜ਼ੂਰੀ ਤੋਂ ਬਿਨਾਂ ਅਜਿਹੀ ਵਿਕਰੀ ਹੁਕਮ ਦੀ ਉਲੰਘਣਾ ਹੋਵੇਗੀ। ਇਹ ਮਨਾਹੀ FRL ਅਤੇ FRL ਦੇ ਨਿਰਦੇਸ਼ਕਾਂ 'ਤੇ ਪਾਬੰਦ ਹੈ। ਇਨ੍ਹਾਂ ਵਿਚ ਐਫਆਰਐਲ ਦੇ ਸੁਤੰਤਰ ਨਿਰਦੇਸ਼ਕ ਸ਼ਾਮਲ ਹਨ। ਐਮਾਜ਼ੋਨ ਨੇ ਕਿਹਾ ਹੈ ਕਿ ਉਹ FRL ਲਈ ਪ੍ਰਭਾਵੀ ਹੱਲ ਲੱਭਣ ਲਈ ਉਤਸੁਕ ਹੈ।

ਐਮਾਜ਼ੋਨ ਨੇ ਦੁਹਰਾਇਆ ਹੈ ਕਿ ਐਫਆਰਐਲ ਆਰਬਿਟਰੇਸ਼ਨ ਟ੍ਰਿਬਿਊਨਲ ਦੁਆਰਾ ਜਾਰੀ ਹੁਕਮਾਂ ਅਤੇ ਭਾਰਤੀ ਅਦਾਲਤਾਂ ਦੁਆਰਾ ਲਾਗੂ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਨ ਲਈ ਪਾਬੰਦ ਹੈ। “ਐਫਆਰਐਲ, ਐਮਾਜ਼ੋਨ ਦੀ ਸਹਿਮਤੀ ਤੋਂ ਬਿਨਾਂ, ਸਿੱਧੇ ਜਾਂ ਅਸਿੱਧੇ ਤੌਰ 'ਤੇ, ਐਫਆਰਐਲ ਰਿਟੇਲ ਪ੍ਰਾਪਰਟੀਜ਼ ਨਹੀਂ ਵੇਚ ਸਕਦਾ ਹੈ। ਫਿਲਹਾਲ ਇਸ ਸਬੰਧ 'ਚ ਐਮਾਜ਼ੋਨ ਤੇ ਐੱਫਆਰਐੱਲ ਤੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਤੁਹਾਨੂੰ ਦੱਸ ਦੇਈਏ ਕਿ ਐਮਾਜ਼ੋਨ ਨੇ ਫਿਊਚਰ ਗਰੁੱਪ ਦੇ ਨਾਲ ਚੱਲ ਰਹੀ ਸਾਲਸੀ ਦੀ ਕਾਰਵਾਈ 'ਤੇ ਦਿੱਲੀ ਹਾਈ ਕੋਰਟ ਦੇ ਸਟੇਅ ਨੂੰ ਚੁਣੌਤੀ ਦਿੰਦੇ ਹੋਏ ਗਲੋਬਲ ਈ-ਕਾਮਰਸ ਕੰਪਨੀ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਦਿੱਲੀ ਹਾਈ ਕੋਰਟ ਨੇ ਦੋਵਾਂ ਫਰਮਾਂ ਵਿਚਕਾਰ 2019 ਦੇ ਸੌਦੇ ਦੇ ਸਬੰਧ ਵਿਚ ਚੱਲ ਰਹੀ ਸਾਲਸੀ ਦੀ ਕਾਰਵਾਈ 'ਤੇ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ ਦਿੱਲੀ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਸਪੈਸ਼ਲ ਲੀਵ ਪਟੀਸ਼ਨ ਸੁਪਰੀਮ ਕੋਰਟ ਵਿਚ ਦਾਇਰ ਕੀਤੀ ਗਈ ਸੀ।

ਦਿੱਲੀ ਹਾਈ ਕੋਰਟ ਨੇ 5 ਜਨਵਰੀ ਨੂੰ ਸਿੰਗਾਪੁਰ ਟ੍ਰਿਬਿਊਨਲ ਦੇ ਸਾਹਮਣੇ ਧਿਰਾਂ ਵਿਚਾਲੇ ਅਗਲੇ ਸਾਲਸੀ ਦੀ ਕਾਰਵਾਈ 'ਤੇ 1 ਫਰਵਰੀ ਤਕ ਰੋਕ ਲਗਾ ਦਿੱਤੀ ਸੀ। ਬੈਂਚ ਨੇ ਫਿਊਚਰ ਰਿਟੇਲ ਲਿਮਟਿਡ ਤੇ ਫਿਊਚਰ ਕੂਪਨ ਪ੍ਰਾਈਵੇਟ ਲਿਮਟਿਡ ਦੁਆਰਾ ਦਾਇਰ ਦੋ ਅਪੀਲਾਂ 'ਤੇ ਨੋਟਿਸ ਜਾਰੀ ਕੀਤਾ ਸੀ। ਇਨ੍ਹਾਂ ਨੋਟਿਸਾਂ ਦਾ ਜਵਾਬ 1 ਫਰਵਰੀ 2022 ਤਕ ਦਿੱਤਾ ਜਾਣਾ ਹੈ।