26 ਨਵੰਬਰ ਨੂੰ ਕਿਸਾਨ ਅੰਦੋਲਨ ਦੇ ਇਕ ਸਾਲ ਮੁਕੰਮਲ ਹੋਣ ਤੇ ਦਿੱਲੀ ਵੱਲ ਕੂਚ ਕਰਨ ਦੀ ਅਪੀਲ

ਹਰਜਿੰਦਰ ਸਿੰਘ ਮੌਰੀਆ

ਨੌਰਥ ਟਾਈਮਜ਼ ਬਿਉਰੋ 

                 ਅੱਜ ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾਪੁਰਾਣਾ ਵੱਲੋਂ ਰਿਲਾਇੰਸ ਪੰਪ ਰਾਜਿਆਣਾ ਉੱਪਰ ਬਲਾਕ ਪੱਧਰੀ ਮੀਟਿੰਗ ਲਖਵੀਰ ਸਿੰਘ ਰੋਡੇ ਦੀ ਅਗਵਾਈ ਹੇਠ ਕੀਤੀ ਗਈ।

                    ਇਸ ਦੌਰਾਨ  ਯੂਥ ਆਗੂ ਬਲਕਰਨ ਸਿੰਘ ਵੈਰੋਕੇ,ਬਲਾਕ ਸਕੱਤਰ ਜਸਮੇਲ ਸਿੰਘ, ਔਰਤ ਵਿੰਗ ਦੇ ਜਗਵਿੰਦਰ ਕੌਰ ਨੇ ਸੰਬੋਧਨ ਕਰਦਿਆ ਕਿਹਾ ਕਿ ਜੋ ਪਿਛਲੇ ਦਿਨੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰਾਸ਼ਟਰ ਦੇ ਨਾਮ ਸੰਦੇਸ਼ ਰਾਹੀਂ ਲੋਕ ਮਾਰੂ ਤਿੰਨ ਕਾਲੇ ਕਾਨੂੰਨ ਰੱਦ ਕਰਨ ਲਈ ਕਿਹਾ ਗਿਆ ਹੈ, ਕਿਰਤੀ ਕਿਸਾਨ ਯੂਨੀਅਨ ਕੇਂਦਰ ਸਰਕਾਰ ਦਾ ਕਨੂੰਨ ਰੱਦ ਕਰਨ ਦੇ ਇਸ ਫੈਸਲੇ ਦਾ ਸਵਾਗਤ ਕਰਦੀ ਹੈ।

                   ਆਗੂਆ ਨੇ ਸੰਬੋਧਨ ਕਰਦਿਆ ਦੱਸਿਆ ਕਿ ਇਹ ਜੋ ਮੋਦੀ ਸਰਕਾਰ ਵਲੋਂ ਕਨੂੰਨ ਰੱਦ ਕੀਤੇ ਗਏ ਹਨ ਸਰਕਾਰ ਨੇ ਬਹੁਤ ਹੀ ਦੇਰ ਨਾਲ ਇਹ ਫੈਸਲਾ ਲਿਆ ਹੈ, ਜਦੋਂ ਕਿ 700 ਤੋਂ ਵੱਧ ਕਿਸਾਨ ਸਹੀਦੀਆਂ ਪ੍ਰਾਪਤ ਕਰ ਚੁੱਕੇ ਹਨ,ਜੋਕਿ ਸਰਕਾਰ ਨੂੰ ਬਹੁਤ ਪਹਿਲਾ ਹੀ ਫੈਸਲਾ ਲੈਕੇ ਕਨੂੰਨ ਰੱਦ ਕਰਨੇ ਚਾਹੀਦੇ ਸੀ।ਅਜੇ ਤੱਕ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆ ਨੂੰ ਟੇਬਲ ਮੀਟਿੰਗ ਲਈ ਨਹੀ ਬੁਲਾਇਆ।

              ਆਗੂਆ ਨੇ ਕਿਹਾ ਕਿ ਅਜੇ ਬਹੁਤ ਐਸੇ ਕਨੂੰਨ ਹਰ ਜੋ ਸਰਕਾਰ ਚੁੱਪ ਚਪੀਤੇ ਹੀ ਲਾਗੂ ਕਰਨਾ ਚਾਹੁੰਦੀ ਸੀ, ਜੋ ਕਿ ਸਾਰੇ ਕਨੂੰਨ ਰੱਦ ਕਰਵਾਉਣ ਅਤੇ ਐਮ ਐਸ ਪੀ ਲਿਖਤੀ ਰੂਪ ਵਿੱਚ ਕਨੂੰਨ ਤਹਿਤ ਲੈਣ ਲਈ ਕੇਂਦਰ ਸਰਕਾਰ ਨੂੰ ਖੁੱਲੀ ਚਿੱਠੀ ਲਿਖ ਕੇ ਭੇਜੀ ਗਈ ਹੈ।

             ਇਸ ਦੌਰਾਨ ਆਗੂਆ ਨੇ ਕਿਸਾਨਾਂ, ਔਰਤਾਂ,ਨੌਜਵਾਨਾਂ, ਮਜਦੂਰਾਂ ਹਰੇਕ ਵਰਗ ਨੂੰ ਅਪੀਲ ਕੀਤੀ ਹੈ ਕਿ 26 ਨਵੰਬਰ ਨੂੰ ਦਿੱਲੀ ਵਿੱਖੇ ਚੱਲ ਰਹੇ ਕਿਸਾਨ ਅੰਦੋਲਨ ਪੂਰਾ ਇੱਕ ਸਾਲ ਹੋ ਜਾਵੇਗਾ। ਜਿਸ ਕਰਕੇ ਸੰਯੁਕਤ ਮੋਰਚੇ ਵਲੋਂ ਦਿੱਲੀ ਬਾਰਡਰਾਂ ਉੱਪਰ ਸਾਲਗਰਿਹਾ ਮਨਾਈ ਜਾ ਰਹੀ ਹੈ, ਤੇ ਮੋਰਚੇ ਵਲੋਂ ਸਭ ਨੂੰ ਦਿੱਲੀ ਕਿਸਾਨ ਅੰਦੋਲਨ ਵਿੱਚ ਪਹੁੰਚਣ ਲਈ ਅਪੀਲ ਕੀਤੀ ਗਈ ਹੈ, ਅਤੇ ਹਰੇਕ ਵਰਗ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਜੱਦ ਤੱਕ ਸੰਯੁਕਤ ਕਿਸਾਨ ਮੋਰਚਾ ਕੇਂਦਰ ਸਰਕਾਰ ਨਾਲ ਗੱਲਬਾਤ ਤੈਅ ਨਹੀ ਕਰਦਾ ਅਤੇ ਮੋਰਚਾ ਚੁੱਕਣ ਲਈ ਕੋਈ ਸੰਦੇਸ਼ ਨਹੀ ਦਿੰਦਾ, ਉਨਾਂ ਚਿਰ ਕੋਈ ਵੀ ਕਿਸਾਨ, ਨੌਜਵਾਨ, ਔਰਤ, ਮਜਦੂਰ ਮੋਰਚੇ ਵਿੱਚੋਂ ਵਾਪਿਸ ਆਉਣ ਦਾ ਯਤਨ ਨਾ ਕਰੇ।