59 ਸਾਲ ਦਾ ਗੋਰਾ ਜਿੰਮ ਕਰਦਾ ਦੇਖ ਕੀ ਬੋਲੇ ਰਣਜੀਤ ਸਿੰਘ ਢੱਡਰੀਆਂਵਾਲੇ

ਹਰਜਿੰਦਰ ਸਿੰਘ ਮੌਰੀਆ 

ਨੌਰਥ ਟਾਈਮਜ਼  ਬਿਊਰੋ

 

  ਰਣਜੀਤ ਸਿੰਘ ਢੱਡਰੀਆਂਵਾਲੇ ਅਮਰੀਕਾ ਟੂਰ ਤੋਂ ਦੌਰਾਨ ਇੱਕ ਜਿੰਮ ਅੰਦਰ ਜਾਂਦੇ ਹਨ  ਅਤੇ ਜਿੰਮ ਅੰਦਰ ਕੀ ਦੇਖਦੇ ਹਨ ਇਕ 59 ਸਾਲ ਦਾ ਵਿਅਕਤੀ ਜਿਮ ਕਰ ਰਿਹਾ ਹੁੰਦਾ ਹੈ  ਅਤੇ ਉਸ ਨੂੰ ਦੇਖ ਢੱਡਰੀਆਂ ਵਾਲੇ ਅਤੇ ਭਾਈ ਹਰਿਜੰਦਰ ਸਿੰਘ ਖ਼ਾਲਸਾ ਬਹੁਤ ਖੁਸ਼ ਹੁੰਦੇ ਹਨ| ਹਰਿਜੰਦਰ ਸਿੰਘ ਜੀ ਖਾਲਸਾ ਉਸ ਗੋਰੇ ਨਾਲ ਅੰਗਰੇਜ਼ੀ ਚ ਗੱਲ ਕਰਦੇ ਹਨ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਹਿਣ ਤੇ ਉਹ ਉਸ ਨੂੰ ਸਵਾਲ ਕਰਦੇ ਹਨ ਕੀ ਉਨ੍ਹਾਂ ਨੂੰ ਜਿਮ ਕਰਦੇ ਹੋਏ ਕਿੰਨਾ ਸਮਾਂ ਹੋ ਗਿਆ  ਅਤੇ ਓਸ ਗੋਰੇ ਦਾ ਜੁਆਬ ਹੁੰਦਾ ਹੈ ਕਿ ਉਸ ਨੂੰ ਜਿਮ ਕਰਦੇ ਹੋਏ ਸਿਰਫ ਦਸ ਸਾਲ ਹੋਏ ਹਨ| ਇਹ ਸੁਣ ਕੇ  ਰਣਜੀਤ ਸਿੰਘ ਢੱਡਰੀਆਂਵਾਲੇ ਬਹੁਤ ਖੁਸ਼ ਹੁੰਦੇ ਹਨ ਅਤੇ ਪੰਜਾਬੀਆਂ ਦਾ ਹਵਾਲਾ ਦੇ ਕੇ ਗੱਲ ਕਰਦੇ ਹਨ ਕੀ ਜੇ ਇਹ ਪੰਜਾਬ ਦੇ ਵਿੱਚ ਹੁੰਦੇ ਤਾਂ ਹੁਣ ਨੂੰ ਸੱਠ ਸਾਲ ਦੀ ਉਮਰ ਵਿਚ ਬੰਦਾ ਇਹ ਕਹਿ ਦਿੰਦਾ ਹੈ ਕਿ ਬਸ ਹੁਣ ਹੋਰ ਨਹੀਂ ਕੁਸ਼ ਹੋ ਸਕਦਾ ਮੈਂ ਤਾਂ ਬੁੱਢਾ ਹੋ ਗਿਆ | ਰਣਜੀਤ ਸਿੰਘ ਜੀ ਲੋਕਾਂ ਨੂੰ ਇਕ ਮੈਸੇਜ ਵੀ ਦਿੰਦੇ ਹਨ ਕਿ ਆਲਤੂ ਫਾਲਤੂ ਦੀਆਂ ਚੀਜ਼ਾਂ ਖਾ ਕੇ ਅਸੀਂ ਆਪਣਾ ਸਰੀਰ ਖ਼ਰਾਬ  ਕਰ ਲੈਨੇ ਆਂ| ਰਣਜੀਤ ਸਿੰਘ ਢੱਡਰੀਆਂਵਾਲੇ ਦਾ ਕਹਿਣਾ ਹੈ ਕਿ ਬੰਦੇ ਨੂੰ ਆਪਣੇ ਸਰੀਰ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਫੈਟ ਵਾਲੀਆਂ ਚੀਜ਼ਾਂ ਨਾ ਖਾਧੀਆਂ  ਜਾਣ| ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਆਲਤੂ ਫਾਲਤੂ ਚੀਜ਼ਾਂ ਖਾ ਕੇ ਵੱਡੇ ਵੱਡੇ ਢਿੱਡ ਲੋਕਾਂ ਨੇ ਵਧਾਏ ਹਨ ਅਤੇ ਨਾ ਹੀ ਸੈਰ ਕਰਦੇ ਹਨ ਸਰਦੀਆਂ ਵਿਚ ਬਣਨ ਵਾਲੀਆਂ ਚੀਜ਼ਾਂ ਪਿੰਨੀਆਂ ਸਾਗ ਹੋਰ ਬਹੁਤ ਚੀਜ਼ਾਂ ਦਾ ਹਵਾਲਾ ਦਿੰਦੇ ਹੋਏ ਆਖਿਆ ਕਿ ਇਹ ਚੀਜ਼ਾਂ ਖਾ ਕੇ ਅਸੀਂ ਆਪਣੇ ਸਰੀਰ ਨੂੰ ਰੋਗੀ  ਬਣਾ ਲੈਂਦੇ ਹਾਂ|