ਪੰਜਾਬ ਕਾਂਗਰਸ ਦੇ ਨਵਾਂਸ਼ਹਿਰ ਤੋਂ ਐੱਮ ਐੱਲ ਏ ਅੰਗਦ ਸੈਣੀ ਦੀ ਪਤਨੀ ਨੇ ਤੋੜਿਆ ਕਾਂਗਰਸ ਨਾਲੋਂ ਰਿਸ਼ਤਾ ਹੋਈ ਭਾਜਪਾ ਚ ਸ਼ਾਮਲ

ਹਰਜਿੰਦਰ ਸਿੰਘ ਮੌਰੀਆ

ਨੌਰਥ ਟਾਈਮਜ਼ ਬਿਓਰੋ  

                    ਹੁਣੇ ਹੁਣੇ ਇਕ ਵੱਡੀ ਖਬਰ ਆਈ ਹੈ ਕਿ ਨਵਾਂਸ਼ਹਿਰ ਤੋਂ ਕਾਂਗਰਸ ਦੇ ਵਿਧਾਇਕ ਅੰਗਦ ਸੈਣੀ ਦੀ ਪਤਨੀ ਅਦਿੱਤੀ ਸਿੰਘ ਜੋ ਕਿ ਰਾਏ ਬਰੇਲੀ ਤੋਂ ਕਾਂਗਰਸ ਦੀ ਐਮ ਐਲ ਏ ਸੀ, ਬੁੱਧਵਾਰ ਦੇ  ਦੇਰ ਸ਼ਾਮੀਂ ਬੀਜੇਪੀ 'ਚ ਸ਼ਾਮਲ ਹੋ ਗਏ ਹਨ | ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਅਦਿੱਤੀ ਸਿੰਘ ਅਖਲੇਸ਼ ਸਿੰਘ ਦੀ ਬੇਟੀ ਹੈ ਜੋ ਕਿ ਰਾਏ ਬਰੇਲੀ ਸਦਰ ਤੋਂ ਪੰਜ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ |

                   ਪਿਛਲੇ ਕੁਝ ਸਮੇਂ ਵਿਚ ਸਦਨ ਵਿਚ ਵੋਟਿੰਗ ਦਾ ਸਮਾਂ ਆਇਆ ਉਦੋਂ ਉਦੋਂ ਹੀ ਅਦਿੱਤੀ ਸਿੰਘ ਨੇ ਬੀਜੇਪੀ ਨੂੰ ਵੋਟ ਕੀਤੀ ਅਤੇ ਕਾਂਗਰਸ ਪਾਰਟੀ ਮੈਂਬਰਸ਼ਿਪ ਖ਼ਤਮ ਕਰਨ ਲਈ ਵੀ ਵਿਧਾਨ ਸਭਾ ਪ੍ਰਧਾਨ ਨੂੰ ਚਿੱਠੀ ਲਿਖ ਚੁੱਕੇ ਹਨ | ਅਦਿਤੀ ਸਿੰਘ ਦਾ ਕਹਿਣਾ ਹੈ ਕਿ ਉਹ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ  ਯੋਗੀ ਅਦਿੱਤਨਾਥ ਦੀ ਕਾਰਜ ਸ਼ੈਲੀ ਤੋਂ  ਬਹੁਤ ਪ੍ਰਭਾਵਿਤ ਹੋਏ ਹਨ | ਰਾਏ ਬਰੇਲੀ ਭਾਜਪਾ ਦੀ ਸਭ ਤੋਂ ਕਮਜ਼ੋਰ ਸੀਟ ਹੈ, ਜਿੱਥੇ ਭਾਜਪਾ ਅਜੇ ਤੱਕ ਆਪ ਦੀ ਜਿੱਤ ਹਾਸਲ ਨਹੀਂ ਕਰ ਸਕੀ ਅਦਿਤੀ ਸਿੰਘ ਦਾ ਕਹਿਣਾ ਹੈ ਕਿ ਪ੍ਰਿਯੰਕਾ ਗਾਂਧੀ ਕੋਲ ਕੋਈ ਵੀ ਮੁੱਦਾ ਨਹੀਂ ਹੈ| ਉਹ ਯੂਪੀ ਵਿੱਚ ਬਿਨ ਮੁੱਦਿਆਂ ਦੀ ਲੜਾਈ ਲੜ ਰਹੇ ਹਨ| ਉਨ੍ਹਾਂ ਕਿਹਾ ਕਿ ਯੋਗੀ ਸਰਕਾਰ ਨੇ ਜੋ ਯੂ ਪੀ ਵਿਚ ਕੰਮ ਕੀਤੇ ਹਨ ਉਹ ਅਜੇ ਕਿਸੇ ਵੀ ਸਰਕਾਰ ਨੇ ਨਹੀਂ ਕੀਤੇ | ਬੀ ਜੇ ਪੀ ਨੇ ਕਿਸਾਨੀ ਬਿੱਲ ਵਾਪਸ ਲੈ ਲਏ ਗਏ ਹਨ ਅਤੇ ਪਿ੍ਯੰਕਾਂ ਗਾਂਧੀ ਕੋਲ ਰਾਜਨੀਤੀ ਕਰਨ ਦਾ ਕੋਈ ਵੀ ਮੁੱਦਾ ਨਹੀ ਬਚਿਆ|