ਮੌਸਮ ਵਿਭਾਗ ਵਿਭਾਗ ਦੀ ਚੇਤਾਵਨੀ; 3 ਅਤੇ 4 ਫਰਵਰੀ ਨੂੰ ਬਾਰਸ਼ ਦੀ ਸੰਭਾਵਨਾ

ਆਉਣ ਵਾਲੇ ਦਿਨਾਂ ਵਿੱਚ ਦਿੱਲੀ ਵਿੱਚ ਮੌਸਮ ਦੇ ਕਈ ਰੰਗ ਦੇਖਣ ਨੂੰ ਮਿਲਣਗੇ। ਮੌਸਮ ਵਿਭਾਗ ਮੁਤਾਬਕ ਦਿੱਲੀ ‘ਚ 3 ਫਰਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਫਰਵਰੀ ਦੇ ਸ਼ੁਰੂਆਤੀ ਦਿਨਾਂ ‘ਚ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਜਦਕਿ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਦਰਅਸਲ, 2 ਤੋਂ 4 ਫਰਵਰੀ ਦੌਰਾਨ ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਵਿੱਚ ਹਲਕੀ ਅਤੇ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਅਗਲੇ ਦੋ ਦਿਨਾਂ ਵਿੱਚ ਪੈ ਸਕਦਾ ਹੈ ਮੀਂਹ

ਮੌਸਮ ਵਿਭਾਗ ਮੁਤਾਬਕ 3 ਅਤੇ 4 ਫਰਵਰੀ ਨੂੰ ਦਿੱਲੀ ‘ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੱਛਮੀ ਗੜਬੜੀ ਦੇ ਵਧਣ ਤੋਂ ਬਾਅਦ ਦਿੱਲੀ ਦੇ ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਆ ਸਕਦੀ ਹੈ। ਇਸ ਕਾਰਨ ਸਵੇਰੇ ਅਤੇ ਰਾਤ ਨੂੰ ਸੀਤ ਲਹਿਰ ਆਉਣ ਦੀ ਸੰਭਾਵਨਾ ਹੈ।

ਅਜੇ ਰਹੇਗੀ ਠੰਢ

ਭਾਰਤੀ ਮੌਸਮ ਵਿਭਾਗ ਯਾਨੀ IMD ਦੇ ਅਨੁਸਾਰ ਮੱਧ ਅਤੇ ਉੱਤਰ ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਠੰਢ ਬਣੀ ਰਹੇਗੀ। ਵਿਭਾਗ ਮੁਤਾਬਕ ਯੂਪੀ, ਐਮਪੀ ਪੰਜਾਬ, ਹਰਿਆਣਾ, ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਅਗਲੇ ਦੋ ਦਿਨਾਂ ਵਿੱਚ ਠੰਢ ਵਧਣ ਦੀ ਸੰਭਾਵਨਾ ਹੈ।

ਪੰਜਾਬ ਦਾ ਮੌਸਮ

ਪੰਜਾਬ ‘ਚ ਕੁਝ ਦਿਨ ਹੋਰ ਠੰਢ ਤੋਂ ਰਾਹਤ ਨਹੀਂ ਮਿਲੇਗੀ। ਮੌਸਮ ਵਿਭਾਗ ਮੁਤਾਬਕ ਸੀਤ ਲਹਿਰ ਵਰਗੀ ਸਥਿਤੀ ਬਣੀ ਰਹੇਗੀ। ਇਸ ਦੌਰਾਨ ਧੁੰਦ ਦਾ ਪ੍ਰਕੋਪ ਵੀ ਦੇਖਣ ਨੂੰ ਮਿਲ ਰਿਹਾ ਹੈ। ਧੁੰਦ ਕਾਰਨ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ‘ਚ ਵਿਜ਼ੀਬਿਲਟੀ ਘੱਟ ਗਈ ਹੈ। ਹਾਲਾਂਕਿ ਦਿਨ ਵੇਲੇ ਮੌਸਮ ਸਾਫ਼ ਰਹਿੰਦਾ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ ਅਜੇ ਵੀ 5 ਡਿਗਰੀ ਸੈਲਸੀਅਸ ਦੇ ਆਸ-ਪਾਸ ਬਰਕਰਾਰ ਹੈ।

ਮੌਸਮ ਵਿਭਾਗ ਮੁਤਾਬਕ ਇਸ ਹਫ਼ਤੇ ਘੱਟੋ-ਘੱਟ ਤਾਪਮਾਨ ਵਧੇਗਾ। ਇਸ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ ‘ਚ ਜ਼ਿਆਦਾ ਉਤਰਾਅ-ਚੜ੍ਹਾਅ ਨਹੀਂ ਹੋਵੇਗਾ। 2 ਫਰਵਰੀ ਤੱਕ ਮੌਸਮ ਆਮ ਵਾਂਗ ਹੀ ਰਹਿਣ ਦੀ ਸੰਭਾਵਨਾ ਹੈ। 3 ਅਤੇ 4 ਫਰਵਰੀ ਨੂੰ ਬਾਰਿਸ਼ ਹੋਵੇਗੀ।