ਕਮਲਜੀਤ ਬਰਾੜ ਨੇ ਸੀਐਮ ਚੰਨੀ ਦੇ ਲਗਾਏ ਪੈਰੀਂ ਹੱਥ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਕੀਤਾ ਅਣਦੇਖਿਆ|

ਹਰਜਿੰਦਰ ਸਿੰਘ ਮੌਰੀਆ

ਨਾਰਥ ਟਾਈਮਜ਼ ਬਿਉਰੋ 

 

             ਇਸ ਨੂੰ ਵਕਤ ਦਾ ਤਕਾਜ਼ਾ ਹੀ ਕਿਹਾ ਜਾ ਸਕਦਾ ਹੈ ਕਿ ਰਾਜਨੀਤੀ ਵਿੱਚ ਕਿਸੇ ਵੇਲੇ ਵੀ ਕੋਈ ਵੀ ਆਗੂ ਕਿਸੇ ਦਾ ਵੀ ਚਹੇਤਾ ਬਣ ਸਕਦਾ ਹੈ। 

             ਇਸ ਦੀ ਤਾਜ਼ਾ ਮਿਸਾਲ ਉਸ ਵੇਲੇ ਸਾਹਮਣੇ ਆਈ ਜਦੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਬਾਘਾਪੁਰਾਣਾ ਵਿਖੇ ਇਕ ਜਨਤਕ ਇਕੱਠ ਨੂੰ ਸੰਬੋਧਨ ਕਰਨ ਲਈ ਪੁੱਜੇ ਸਨ।

             ਹਲਕਾ ਬਾਘਾਪੁਰਾਣਾ ਦੇ ਕਾਂਗਰਸ ਪਾਰਟੀ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਕਮਲਜੀਤ ਸਿੰਘ ਬਰਾਡ਼ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਪੈਰੀਂ ਹੱਥ ਲਾਉਂਦੇ ਸਨ ਪਰ ਅੱਜ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸਾਥੀ ਸਮਝ ਜਾਂਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨਾਲ ਜਿਹੜਾ ਵਿਹਾਰ ਕੀਤਾ ਉਹ ਇਸ ਗੱਲ ਦੀ ਗਵਾਹੀ ਭਰਦਾ ਹੈ।

             ਮੰਚ ਉਪਰ ਬਿਰਾਜਮਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਮਲਜੀਤ ਸਿੰਘ ਬਰਾੜ ਨੇ ਪੈਰੀਂ ਹੱਥ ਲਾਏ ਪਰ ਚੰਨੀ ਤੋਂ ਕਈ ਵਰ੍ਹੇ ਵੱਡੇ ਰਾਣਾ ਗੁਰਜੀਤ ਸਿੰਘ ਦੇ ਉਹ ਪੈਰੀਂ ਹੱਥ ਲਾਉਣਾ ਭੁੱਲ ਗਏ।

             ਅਜਿਹਾ ਨਹੀਂ ਹੈ ਕਿ ਉਹ ਅਸਲ ਵਿਚ ਵੱਡਿਆਂ ਦਾ ਸਤਿਕਾਰ ਕਰਨਾ ਭੁੱਲ ਗਏ ਪਰ ਪਾਰਟੀ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਅਸਲ ਵਿੱਚ ਗੱਲ ਇਹ ਹੈ ਕਿ ਰਾਣਾ ਗੁਰਜੀਤ ਸਿੰਘ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਹਨ ਅਤੇ ਇਸੇ ਗੱਲ ਲਈ ਕਮਲਜੀਤ ਸਿੰਘ ਬਰਾਡ਼ ਸ਼ਾਇਦ ਭੁੱਲ ਗਏ।

              ਅਸਲ ਵਿੱਚ ਕਮਲਜੀਤ ਸਿੰਘ ਬਰਾਡ਼ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਖੁਸ਼ ਕਰਨ ਦੇ ਚੱਕਰ ਵਿਚ ਰਾਣਾ ਗੁਰਜੀਤ ਸਿੰਘ ਨੂੰ ਪਾਸੇ ਰੱਖ ਗਏ।

             ਗੱਲ ਤਾਂ ਇਹ ਵੀ ਵਿਚਾਰਨ ਵਾਲੀ ਹੈ ਕਿ ਜਿਵੇਂ ਹੀ ਚਰਨਜੀਤ ਸਿੰਘ ਚੰਨੀ ਆਪਣਾ ਭਾਸ਼ਣ ਦੇ ਕੇ ਹਵਾਈ ਜਹਾਜ਼  ਰਾਹੀਂ ਆਪਣੀ ਅਗਲੀ ਉਡਾਣ ਤੇ ਚਲੇ ਗਏ ਉਸ ਮਗਰੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਚਰਨਜੀਤ ਸਿੰਘ ਚੰਨੀ ਵੀ ਹੀ ਕਲਾਸ ਲਾ ਦਿੱਤੀ।

             ਇਸ ਸਥਿਤੀ ਕਾਰਨ ਪੰਡਾਲ ਵਿੱਚ ਬੈਠੇ ਲੋਕਾਂ ਵਿੱਚ ਭੰਬਲਭੂਸਾ ਪੈਦਾ ਹੋ ਗਿਆ ਅਤੇ ਉਹ ਇਹੀ ਗੱਲ ਕਹਿੰਦੇ ਪੰਡਾਲ ਤੋਂ ਬਾਹਰ ਚਲੇ ਗਏ ਕਿ ਯਾਰ ਚਰਨੀ ਸਹੀ ਹੈ ਕਿ ਨਵਜੋਤ ਸਿੰਘ ਸਿੱਧੂ।

             ਲੋਕਾਂ ਵਿੱਚ ਚਰਚਾ ਸੀ ਕਿ ਇਸ ਗੱਲ ਦਾ ਖਮਿਆਜ਼ਾ ਸਥਾਨਕ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਤਾਂ ਜ਼ਰੂਰ ਭੁਗਤਣਾ ਪਵੇਗਾ ਕਿ ਆਖ਼ਰਕਾਰ ਨਵਜੋਤ ਸਿੰਘ ਸਿੱਧੂ ਠੀਕ ਹਨ ਜਾਂ ਚਰਨਜੀਤ ਸਿੰਘ ਚੰਨੀ।