ਏਨਾ ਖਤਰਨਾਕ ਜਾਨਵਰ ਕਿਵੇ ਪਾਲਤੂ ਬਣਾਇਆ ਇਸ ਨੌਜਵਾਨ ਨੇ ?

ਰਿਪੋਰਟ :- ਲਵਪ੍ਰੀਤ ਸਿੰਘ ਖ਼ੁਸ਼ੀ ਪੁਰ

ਦੇਖਣ ਵਿੱਚ ਬੇਹਦ ਖਤਰਨਾਕ ਦਿਖਣ ਵਾਲਾ 'ਗਰੀਨ ਇਗੁਆਣਾ' ਨਾਂ ਦਾ ਇਹ ਵਿਦੇਸ਼ੀ ਜ਼ੰਗਲੀ ਜਾਨਵਰ ਪਾਲਤੂ ਬਣਾ ਕੇ ਰੱਖਿਆ ਹੈ ਇਸ ਨੌਜਵਾਨ ਨੇ ਆਪਣੇ ਘਰ।

         ਅਕਸਰ ਆਖਦੇ ਹਨ ਕਿ "ਪੰਜਾਬੀਆਂ ਦੇ ਸ਼ੌਕ ਵੱਖਰੇ.." ਕੁਝ ਐਸਾ ਹੀ ਇਕ ਵੱਖ ਸ਼ੌਕ ਪਾਲੀ ਬੈਠਾ ਹੈ ਜਿਲਾ ਗੁਰਦਾਸਪੁਰ ਦਾ ਨੌਜਵਾਨ ਸਨੀ ਜਿਸ ਨੇ ਵਿਦੇਸ਼ ਤੋਂ ਇਕ ਜੰਗਲੀ ਜਾਨਵਰ 'ਗਰੀਨ ਇਗੁਆਣਾ' ਇੰਪੋਰਟ ਕਰਵਾ ਉਸਨੂੰ ਘਰ ਚ ਪਾਲਤੂ ਜਾਨਵਰ ਦੇ ਤੌਰ ਤੇ ਪਾਲਿਆ ਹੈ | ਉਥੇ ਹੀ ਨੌਜ਼ਵਾਨ ਦਾ ਕਹਿਣਾ ਹੈ ਕਿ ਇਸ ਜਾਨਵਰ ਦੇ ਚਲਦੇ ਉਸ ਦੀ ਇਕ ਵੱਖ ਪਹਿਚਾਣ ਬਣੀ ਹੈ ਅਤੇ ਜਦ ਵੀ ਕਿਸੇ ਪਾਲਤੂ ਜਨਵਰਾਂ ਦੇ ਸ਼ੋ ਚ ਉਹ ਆਪਣੇ ਗ੍ਰੀਨ ਈਗੁਣਾ ਨੂੰ ਲੈਕੇ ਜਾਂਦਾ ਹੈ ਤਾ ਉਹ ਉਥੇ ਆਕਰਸ਼ਣ ਦਾ ਕੇਂਦਰ ਹੁੰਦਾ ਹੈ |

         ਜਿਲਾ ਗੁਰਦਾਸਪੁਰ ਦਾ ਰਹਿਣ ਵਾਲਾ ਸਨੀ ਸਬਰਵਾਲ ਜੋਕਿ ਇਕ ਪਾਲਤੂ ਜਾਨਵਰਾਂ ਦਾ ਕੰਮ ਕਰਦਾ ਹੈ ਦਾ ਕਹਿਣਾ ਹੈ ਕੁਝ ਸਮਾਂ ਪਹਿਲਾ ਉਸਨੇ ਯੂਟੁਬੇ ਤੇ ਦੇਖਿਆ ਸੀ ਕਿ ਵਿਦੇਸ਼ ਚ green iguana ਨੂੰ ਲੋਕ ਆਪਣੇ ਘਰਾਂ ਚ ਪਾਲਤੂ ਤੌਰ ਤੇ ਰੱਖ ਰਹੇ ਹਨ ਤਾ ਉਸਦੇ ਮਨ ਚ ਇੱਛਾ ਆਈ ਕਿ ਕਿਊ ਨਾ ਉਹ ਵੀ ਉਸ ਨੂੰ ਆਪਣੇ ਘਰ ਚ ਪਾਲਤੂ ਤੌਰ ਤੇ ਰੱਖਣ ਇਸਦੇ ਚਲਦੇ ਪਰਿਵਾਰ ਦੀ ਸਹਿਮਤੀ ਨਾਲ ਵਿਦੇਸ਼ ਤੋਂ ਇਸ ਜਾਨਵਰ ਨੂੰ ਇੰਪੋਰਟ ਕਰਵਾ ਭਾਰਤ ਮੰਗਵਾਇਆ ਅਤੇ ਉਸਦੇ ਨਾਲ ਹੀ ਇਸ ਜਾਨਵਰ ਦੀ ਡਾਇਟ ਬਾਰੇ ਵੀ ਜਾਣਕਾਰੀ ਇਕਠੀ ਕੀਤੀ ਤਾ ਉਸ ਨੂੰ ਘਰ ਚ ਜਿਵੇ ਹੋਰ ਪਾਲਤੂ ਜਾਨਵਰ ਰੱਖੇ ਜਾਂਦੇ ਹਨ ਉਸ ਤਰ੍ਹਾਂ ਅਪਣਾਇਆ ਅਤੇ ਉਥੇ ਹੀ ਸਨੀ ਦੱਸਦੇ ਹਨ ਕਿ ਦੇਖਣ ਚ ਭਾਵੇ ਕਿ ਇਹ ਬਹੁਤ ਖ਼ਤਰਨਾਕ ਹੈ ਲੇਕਿਨ ਉਹ ਉਸਦੇ ਪਰਿਵਾਰ ਚ ਬਹੁਤ ਚੰਗੇ ਢੰਗ ਨਾਲ ਰਹਿ ਰਿਹਾ ਹੈ ਜਦਕਿ ਉਸਦੀ ਖੁਰਾਕ ਵੀ ਹਾਰਿਆ ਸਬਜ਼ੀਆਂ ਹਨ ਅਤੇ ਸਨੀ ਦੱਸਦਾ ਹੈ ਕਿ ਉਹ ਹਰ ਦੋ ਮਹੀਨੇ ਬਾਅਦ ਉਸਦਾ ਡਾਕਟਰੀ ਮੁਆਇਨਾ ਵੀ ਕਰਵਾ ਰਿਹਾ ਹੈ ਅਤੇ ਕਦੇ ਵੀ ਕੋਈ ਮੁਸ਼ਕਿਲ ਨਹੀਂ ਆਈ ਇਸ ਦੇ ਨਾਲ ਹੀ ਸਨੀ ਮੁਤਾਬਿਕ ਕਿ ਉਹ ਆਪਣੇ ਇਸ 'ਗਰੀਨ ਇਗੁਆਣਾ' ਨੂੰ ਲੈਕੇ ਜਦ ਵੀ ਕਿਸੇ ਸ਼ੋ ਚ ਜਾਂਦਾ ਹੈ ਤਾ ਆਕਰਸ਼ਣ ਦਾ ਕੇਂਦਰ ਹੁੰਦਾ ਹੈ ਅਤੇ ਉਸਦੇ ਨਾਲ ਹੀ ਉਸ ਨੇ ਦੱਸਿਆ ਕਿ ਉਸਨੂੰ ਬਹੁਤ ਪੰਜਾਬੀ ਗਾਇਕਾਂ ਵਲੋਂ ਵੀ ਆਪਣੀ ਵੀਡੀਓ ਸ਼ੂਟ ਚ ਇਸ ਜਾਨਵਰ ਲਈ ਮੰਗ ਕੀਤੀ ਜਾ ਰਹੀ ਹੈ |

 

ਦੇਖੋ ਇਸ ਨੌਜਵਾਨ ਦੀ ਪੂਰੀ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ