ਨਵਜੋਤ ਸਿੱਧੂ ਨੂੰ ਪਤਾ ਕਿ ਕਾਂਗਰਸ ਸਰਕਾਰ ਨੇ ਕਦੇ ਵਾਅਦੇ ਪੂਰੇ ਨਹੀ ਕਰਨੇ- ਭਗਵੰਤ ਮਾਨ

ਰਿਪੋਰਟ :- ਲਵਪ੍ਰੀਤ ਸਿੰਘ ਖ਼ੁਸ਼ੀ ਪੁਰ

         ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨ ਬਾਅਦ ਅਧਿਆਪਕਾਂ ਦੇ ਧਰਨੇ ਚ ਸ਼ਾਮਿਲ ਹੋਣਗੇ| ਉਥੇ ਹੀ ਨਵਜੋਤ ਸਿੱਧੂ ਜੇਕਰ ਭੁੱਖ ਹੜਤਾਲ ਤੇ ਬੈਠਣ ਦੀ ਗੱਲ ਕਰ ਰਹੇ ਹਨ ਤਾਂ ਉਹ ਜਾਣਦੇ ਹਨ ਕਿ ਸਰਕਾਰ ਵਾਅਦੇ ਪੂਰੇ ਨਹੀਂ ਕਰ ਸਕਦੀ - ਭਗਵੰਤ ਸਿੰਘ ਮਾਨ

          ਅੱਜ ਦੇਰ ਸ਼ਾਮ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸਾਂਸਦ ਭਗਵੰਤ ਸਿੰਘ ਮਾਨ ਗੁਰਦਾਸਪੁਰ ਦੇ ਪਿੰਡ ਆਲੀਵਾਲ ਵਿਖੇ ਵੱਡੇ ਇਕੱਠ ਨੂੰ ਸੰਬੋਧਨ ਕਰਨ ਪਹੁੰਚੇ| ਉਥੇ ਹੀ ਭਗਵੰਤ ਮਾਨ ਨੇ ਸੰਬੋਧਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਵਾਲਾਂ ਦੇ ਜਵਾਬ ਦੇਂਦੇ ਆਖਿਆ ਕਿ ਜੋ ਉਹਨਾਂ ਦੀ ਪਾਰਟੀ ਵਾਅਦੇ ਕਰ ਰਹੀ ਹੈ, ਉਸ ਨੂੰ ਪੂਰਾ ਕਰਨਾ ਜਾਣਦੀ ਹੈ, ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੋ ਆਪ ਦੇ ਵਿਧਾਇਕ ਕਾਂਗਰਸ ਵਿੱਚ ਅੱਜ ਸ਼ਾਮਿਲ ਹੋਏ ਹਨ, ਉਹ ਤਾਂ ਪਹਿਲੇ ਹੀ ਤੈਅ ਸੀ, ਉਸ ਨਾਲ ਉਹਨਾਂ ਦੀ ਪਾਰਟੀ ਨੂੰ ਕੁਝ ਫਰਕ ਨਹੀਂ ਪੈਣ ਵਾਲਾ| ਇਸ ਦੇ ਨਾਲ ਹੀ ਭਗਵੰਤ ਮਾਨ ਨੇ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨ ਬਾਅਦ ਮੋਹਾਲੀ ਚ ਚੱਲ ਰਹੇ ਅਧਿਆਪਕਾਂ ਦੇ ਧਰਨੇ ‘ਚ ਸ਼ਾਮਿਲ ਹੋਣਗੇ ਅਤੇ ਸਰਕਾਰ ਕੋਲੋਂ ਉਹਨਾਂ ਦੀਆ ਹੱਕਾਂ ਦੀ ਅਵਾਜ ਉਠਾਂਗੇ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਜੇਕਰ ਭੁੱਖ ਹੜਤਾਲ ਤੇ ਬੈਠਣ ਦੀ ਗੱਲ ਕਰ ਰਹੇ ਹਨ ਤਾ ਉਹ ਜਾਣਦੇ ਹਨ ਕਿ ਉਹਨਾਂ ਦੀ ਪਾਰਟੀ ਦੀ ਸਰਕਾਰ ਜੋ ਵੱਡੇ ਵੱਡੇ ਵਾਅਦੇ ਅਤੇ ਦਾਅਵਾ ਕਰ ਰਹੀ ਹੈ ਉਹ ਕਦੇ ਪੂਰੇ ਨਹੀਂ ਕਰ ਸਕਦੀ ਇਸੇ ਲਈ ਉਹ ਐਸੇ ਬਿਆਨ ਦੇ ਰਹੇ ਹਨ |