ਗੈਂਗਸਟਰ ਗੋਪੀ ਘਣਸ਼ਾਮਪੁਰੀਆ ਦੇ ਦੋ ਸਾਥੀ ਹਥਿਆਰਾਂ ਸਮੇਤ ਗੁਰਦਾਸਪੁਰ ਪੁਲਸ ਨੇ ਕੀਤੇ ਕਾਬੂ

ਰਿਪੋਰਟ :- ਲਵਪ੍ਰੀਤ ਸਿੰਘ ਖ਼ੁਸ਼ੀ ਪੁਰ

              ਗੁਰਦਾਸਪੁਰ ਵਿੱਚ ਪੁਲੀਸ ਨੇ ਗੈਂਗਸਟਰ ਗੋਪੀ ਘਣਸ਼ਾਮਪੁਰੀਆ ਦੇ ਸਾਥੀ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ | ਗੈਂਗਸਟਰ ਗੋਪੀ ਘਣਸ਼ਾਮਪੁਰੀਆ ਦੇ ਭਰਾ ਮਨਪ੍ਰੀਤ ਮੰਨਾ ਦੇ ਦੋ ਸਾਥੀਆ ਨੂੰ ਗੁਰਦਾਸਪੁਰ ਪੁਲਿਸ ਨੇ ਬੱਬਰੀ ਬਾਈਪਾਸ ਤੇ ਨਾਕੇਬੰਦੀ ਦੌਰਾਨ ਨਜਾਇਜ ਹਥਿਆਰਾਂ ਸਮੇਤ ਗਿਰਫ਼ਤਾਰ ਕਰ ਲਿਆ|

               ਮੌਕੇ ਤੋਂ 3 ਪਿਸਟਲ 30 ਬੋਰ, 8 ਖਾਲੀ ਮੈਗਜ਼ੀਨ ਅਤੇ 70 ਹਜ਼ਾਰ ਰੁਪਏ ਦੀ ਨਗਦੀ ਬ੍ਰਾਮਦ ਕੀਤੀ ਗਈ | ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਪੁਲਿਸ ਨੇ ਕੋਰਟ ਵਿੱਚ ਪੇਸ਼ ਕਰ ਹੋਰ ਪੁੱਛਗਿੱਛ ਲਈ ਰਿਮਾਂਡ ਲੈ ਲਿਆ ਹੈ|

              ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦਾਸਪੁਰ ਪੁਲਿਸ ਦੇ ਐਸ ਪੀ (ਡੀ) ਡਾ. ਮੁਕੇਸ਼ ਕੁਮਾਰ ਨੇ ਦੱਸਿਆ ਕਿ ਇਹ ਫੜੇ ਗਏ ਵਿਅਕਤੀ ਹਥਿਆਰਾਂ ਦੀ ਖੇਪ ਮੱਧ ਪ੍ਰਦੇਸ਼ ਤੋਂ ਲਿਆ ਕੇ ਅੱਗੇ ਸਪਲਾਈ ਕਰਦੇ ਸਨ | ਇਹਨਾਂ ਵਿਚੋਂ ਇਕ ਪਰਮਜੀਤ ਸਿੰਘ ਨਾਮ ਦੇ ਵਿਅਕਤੀ ਉੱਪਰ ਪਹਿਲਾਂ ਵੀ ਲੁੱਟ ਖੋਹ ਦੇ ਦੋ ਮਾਮਲੇ ਦਰਜ. ਓਹਨਾ ਕਿਹਾ ਕਿ ਇਹ ਪੁਲਿਸ ਦੀ ਵੱਡੀ ਕਾਮਯਾਬੀ ਹੈ.

 

ਵੀਡੀਓ ਨੀਚੇ ਦੇਖੋ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਨਾ