ਸਕੂਲੀ ਬੱਚਿਆਂ ਨਾਲ ਭਰਿਆ ਆਟੋ ਬੱਸ ਦੀ ਟੱਕਰ ਕਾਰਣ ਡਿੱਗਾ ਨਹਿਰ ਵਿੱਚ

ਰਿਪੋਰਟਰ :- ਲਵਪ੍ਰੀਤ ਸਿੰਘ ਖ਼ੁਸ਼ੀ ਪੁਰ

             ਗੁਰਦਾਸਪੁਰ ਦੇ ਦੀਨਾਨਗਰ ਵਿੱਚ ਧਮਰਾਈ ਨਹਿਰ ਉੱਤੇ ਅੱਜ ਸਵੇਰੇ ਇਕ ਨਿੱਜੀ ਬੱਸ ਵਲੋਂ ਫੇਟ ਮਾਰਨ ਦੇ ਕਾਰਨ ਸਕੂਲੀ ਲੜਕੀਆਂ ਨਾਲ ਭਰਿਆ ਆਟੋ ਨਹਿਰ ਵਿਚ ਜਾ ਡਿੱਗਾ | ਹਾਦਸੇ ਦੇ ਸਮੇ ਆਟੋ ਵਿਚ ਸੱਤ ਸਕੂਲੀ ਲੜਕੀਆਂ ਸਵਾਰ ਸਨ | ਹਾਦਸੇ ਬਾਰੇ ਪਤਾ ਚਲਦੇ ਹੀ ਮੌਕੇ ਤੇ ਇਕੱਠਾ ਹੋਏ ਲੋਕਾਂ ਵਲੋਂ ਨਹਿਰ ਵਿਚ ਡਿੱਗੀਆਂ ਬੱਚੀਆਂ ਨੂੰ ਬਚਾਉਣ ਲਈ ਕੰਮ ਸ਼ੁਰੂ ਕਰ ਦਿਤੇ ਗਏ|

             ਓਥੇ ਹੀ ਚਸ਼ਮਦੀਦ ਲੋਕਾਂ ਨੇ ਘਟਨਾ ਬਾਰੇ ਦਸਿਆ ਕਿ ਆਟੋ ਸੜਕ ਕਿਨਾਰੇ ਖੜਾ ਸੀ, ਜਿਸ ਵਿਚ ਸਕੂਲੀ ਲੜਕੀਆਂ ਅਤੇ ਇਕ ਮਹਿਲਾ ਸਵਾਰ ਸੀ ਅਤੇ ਪਿੱਛੋਂ ਇਕ ਨਿੱਜੀ ਬੱਸ ਤੇਜ਼ ਰਫਤਾਰ ਵਿੱਚ ਆਈ ਅਤੇ ਅਚਾਨਕ ਪਿਛਲੇ ਪਾਸੇ ਤੋਂ ਆਟੋ ਨਾਲ ਟਕਰਾ ਗਈ ਅਤੇ ਆਟੋ ਸਵਾਰੀਆਂ ਸਮੇਤ ਨਹਿਰ ਵਿੱਚ ਜਾ ਡਿੱਗਿਆ |

             ਮੌਕੇ ਤੇ ਮਜ਼ੂਦ ਲੋਕਾਂ ਵੱਲੋਂ ਆਟੋ ਸਵਾਰ ਲੜਕੀਆਂ ਅਤੇ ਮਹਿਲਾ ਨੂੰ ਨਹਿਰ ਵਿਚੋਂ ਬਾਹਰ ਕੱਢਿਆ ਗਿਆ ਜਿਨ੍ਹਾ ਨੂੰ ਮਾਮੂਲੀ ਚੋਟਾਂ ਆਇਆ ਹਨਇਸ ਘਟਨਾ ਵਿੱਚ ਪਰਮਾਤਮਾ ਦੀ ਅਪਾਰ ਕਿਰਪਾ ਸਦਕਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ ਇਕ ਵਾਰ ਫਿਰ ਤੇਜ਼ ਰਫਤਾਰੀ ਇਕ ਵੱਡੇ ਹਾਦਸੇ ਨੂੰ ਸੱਦਾ ਦੇ ਸਕਦੀ ਸੀ| ਫਿਲਹਾਲ ਲੋਕਾਂ ਨੇ ਬੱਸ ਨੂੰ ਪੁਲਿਸ ਦੇ ਹਵਾਲੇ ਕਰ ਦਿਤਾ ਹੈ ਅਤੇ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ|

 

ਵੀਡੀਓ ਦੇਖਣ ਲਈ ਨੀਚੇ ਦੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ