ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਧਮਾਕਾ: ਡੇਰਾ ਬਿਆਸ ਦੇ ਮੁਖੀ ਅਤੇ ਮੋਦੀ ਵਿਚਾਲੇ ਅਹਿਮ ਮੀਟਿੰਗ

ਨਵੀਂ ਦਿੱਲੀ :  ਚੋਣਾਂ ਤੋਂ ਪਹਿਲਾਂ ਇਕ ਵੱਡਾ ਧਮਾਕਾ ਹੋਇਆ ਹੈ। ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਢਿੱਲੋਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ।ਇਸ ਮੁਲਾਕਾਤ ਤੋਂ ਬਾਅਦ ਸੂਤਰਾਂ ਵੱਲੋਂ ਭਵਿੱਖਬਾਣੀ ਕੀਤੀ ਜਾ ਰਹੀ ਹੈ ਕਿ ਡੇਰਾ ਬਿਆਸ ਸੰਗਤ ਇਸ ਵਾਰ ਭਾਜਪਾ ਨੂੰ ਸਮਰਥਨ ਕਰ ਸਕਦੀ ਹੈ।

ਦੱਸਣਾ ਬਣਦਾ ਹੈ ਕਿ ਇਹ ਮੀਟਿੰਗ ਦਿੱਲੀ ਦੇ ਵਿੱਚ ਹੋਈ। ਪ੍ਰਧਾਨ ਮੰਤਰੀ ਮੋਦੀ ਅਤੇ ਡੇਰਾ ਬਿਆਸ ਮੁਖੀ ਵਿਚਾਲੇ ਹੋਈ ਇਸ ਮੀਟਿੰਗ ਵਿੱਚ ਪੰਜਾਬ ਦੇ ਅਹਿਮ ਮਸਲਿਆਂ ‘ਤੇ ਚਰਚਾ ਹੋਣ ਦੀ ਵੀ ਖ਼ਬਰ ਹੈ।ਦੂਜੇ ਪਾਸੇ ਦੇਖਣਾ ਹੁਣ ਇਹ ਹੋਵੇਗਾ ਕਿ ਕੀ ਡੇਰਾ ਬਿਆਸ ਇਸ ਵਾਰ ਭਾਜਪਾ ਨੂੰ ਸਮਰਥਨ ਕਰਦਾ ਹੈ ਜਾਂ ਨਹੀਂ? ਇੱਥੇ ਦੱਸਣਾ ਬਣਦਾ ਹੈ ਕਿ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਪਿਛਲੇ ਦਿਨੀਂ ਜੇਲ੍ਹ ਚੋਂ 21 ਦਿਨਾਂ ਦੀ ਪੈਰੋਲ ਮਿਲੀ ਸੀ।

ਡੇਰੇ ਦੇ ਕਈ ਸਮਰਥਕ ਕਹਿ ਰਹੇ ਹਨ ਕਿ ਉਹ ਭਾਜਪਾ ਨੂੰ ਵੋਟ ਪਾਉਣਗੇ, ਜਦੋਂਕਿ ਰਾਮ ਰਹੀਮ ਦੇ ਵੱਲੋਂ ਫਿਲਹਾਲ ਇਸ ‘ਤੇ ਆਪਣਾ ਬਿਆਨ ਨਹੀਂ ਦਿੱਤਾ ਗਿਆ, ਕਿ ਉਹ ਕਿਸ ਪਾਰਟੀ ਦਾ ਸਮਰਥਨ ਕਰ ਰਹੇ ਹਨ।