ਵੱਡਾ ਖੁਲਾਸਾ; ਰਾਮ ਰਹੀਮ ਕਰੇਗਾ ਆਮ ਆਦਮੀ ਪਾਰਟੀ ਨੂੰ ਸਮਰਥਨ?

ਚੰਡੀਗੜ੍ਹ : ਡੇਰਾ ਸਿਰਸਾ ਦੇ ਅਖ਼ਬਾਰਾਂ ਵਿੱਚ ਇਸ ਵੇਲੇ ਦਿੱਲੀ ਸਰਕਾਰ ਦੇ ਵੱਡੇ ਵੱਡੇ ਇਸ਼ਤਿਹਾਰ ਛਾਪ ਰਹੇ ਹਨ। ਇਨ੍ਹਾਂ ਇਸ਼ਤਿਹਾਰਾਂ ਦਾ ਹਵਾਲਾ ਦਿੰਦੇ ਹੋਏ ਬੀਤੇ ਕੱਲ ਇਕ ਮੀਡੀਆ ਰਿਪੋਰਟ ਛਪੀ, ਜਿਸ ਦੇ ਵਿਚ ਇਹ ਦਾਅਵਾ ਕੀਤਾ ਗਿਆ ਕਿ ਰਾਮ ਰਹੀਮ ਇਸ ਵਾਰ ਕਿਸੇ ਹੋਰ ਨੂੰ ਨਹੀਂ ਬਲਕਿ ਆਮ ਆਦਮੀ ਪਾਰਟੀ ਨੂੰ ਸਮਰਥਨ ਕਰ ਸਕਦਾ ਹੈ।

 ਰਿਪੋਰਟ ਦੇ ਮੁਤਾਬਕ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਜ਼ੁਲਮ ਦੀ ਫਰਲੋ ਮਿਲੀ ਹੈ, ਉਸ ਦੀ ਫਰਲੋ ‘ਤੇ ਭਗਵੰਤ ਮਾਨ ਇਕ ਸ਼ਬਦ ਵੀ ਨਹੀਂ ਬੋਲ ਸਕੇ। ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਨਾਲ ਰਾਮ ਰਹੀਮ ਦੀ ਸੈਟਿੰਗ ਹੋ ਚੁੱਕੀ ਹੈਰਾਮ ਰਹੀਮ ਦੀ ਫਰਲੋ ‘ਤੇ ਬਾਦਲਾਂ ਅਤੇ ਕਾਂਗਰਸ ਨੇ ਤਿੱਖੇ ਪ੍ਰਤੀਕਰਮ ਦਿੱਤੇ ਹਨ। ਅਕਾਲੀ ਦਲ ਨੇ ਤਾਂ ਸਿੱਧੇ ਤੌਰ ‘ਤੇ ਹੀ ਰਾਮ ਰਹੀਮ ਨੂੰ ਫਿਰ ਤੋਂ ਜੇਲ੍ਹ ਵਿੱਚ ਬੰਦ ਕਰਨ ਦੀ ਮੰਗ ਕੀਤੀ।

ਵੈਸੇ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਸਿਆਸੀ ਲੀਡਰ ਇੱਕੋ ਜਿਹੇ ਹਨ, ਪਰ ਡੇਰਾ ਸਿਰਸਾ ਦੇ ਅਖ਼ਬਾਰ ਵੱਲੋਂ ਪਿਛਲੇ ਦਿਨਾਂ ਦੇ ਅੰਦਰ ਆਮ ਆਦਮੀ ਪਾਰਟੀ ਦੇ ਪ੍ਰੋਗਰਾਮਾਂ ਨੂੰ ਪ੍ਰਮੁੱਖਤਾ ਨਾਲ ਛਾਪਿਆ ਜਾ ਰਿਹਾ ਹੈ।

ਇਕ ਰਿਪੋਰਟ ਦੀ ਮੰਨੀਏ ਤਾਂ ਡੇਰਾ ਸਿਰਸਾ 18 ਫਰਵਰੀ ਨੂੰ ਮਤਲਬ ਕਿ ਚੋਣਾਂ ਤੋਂ ਠੀਕ ਦੋ ਦਿਨ ਪਹਿਲਾਂ ਆਪਣੇ ਪੱਤੇ ਖੁੱਲ੍ਹੇਗਾ ਅਤੇ ਦੱਸੇਗਾ ਕਿ ਕਿਸ ਪਾਰਟੀ ਨੂੰ ਉਨ੍ਹਾਂ ਦੇ ਸਮਰਥਕ ਵੋਟ ਪਾਉਣ