ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੁਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਹ ਤੇ

ਹਰਜਿੰਦਰ ਸਿੰਘ ਮੌਰੀਆ ( ਨੌਰਥ ਟਾਈਮਜ਼ ਬਿਊਰੋ )

             ਕਹਿੰਦੇ ਨੇ ਕਿ ਸੱਤਾ ਦਾ ਨਸ਼ਾ ਬੰਦੇ ਦੇ ਸਿਰ ਚੜ੍ਹ ਬੋਲਦਾ, ਸਿਆਸਤ ਵਿੱਚ ਕੁਰਸੀ ਦੀ ਬਹੁਤ ਅਹਿਮੀਅਤ ਮੰਨੀ ਜਾਦੀ ਹੈ| ਜੋ ਜਿੰਨੇ ਵੱਡੇ ਅਹੁਦੇ ਦੀ ਕੁਰਸੀ ਤੇ ਬੈਠਦਾ ਉਹ ਉਨਾਂ ਹੀ ਆਪਣੇ ਆਪ ਨੂੰ ਆਮ ਜਨਤਾ ਨਾਲੋ ਵੱਡਾ ਸਮਝਣ ਲੱਗਦਾ| ਅਜਿਹਾ ਹੀ ਕੁਛ ਸਮੇ ਤੋਂ ਦੇਖਣ ਨੂੰ ਮਿਲ ਇਸ ਵਕਤ ਪੰਜਾਬ ਅੰਦਰ| ਜਿਵੇ ਕਿ ਸਭ ਨੂੰ ਪਤਾ ਹੀ ਹੈ ਕਿ ਕਿਵੇ ਪਾਰਟੀ ਹਾਈਕਮਾਨ ਵੱਲੋਂ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਉਠਾ ਕੇ ਚਰਨਜੀਤ ਸਿੰਘ ਚੰਨੀ ਨੂੰ ਬਿਠਾਇਆ ਗਿਆ ਅਤੇ ਚਰਨਜੀਤ ਸਿੰਘ ਚੰਨੀ ਜੀ ਨੇ ਪਾਰਟੀ ਹਾਈਕਮਾਨ ਦਾ ਇਹ ਕਿਹ ਕੇ ਧੰਨਵਾਦ ਕੀਤਾ ਕਿ ਤੁਸੀ ਇੱਕ ਗਰੀਬ ਨੂੰ ਮੁੱਖ ਮੰਤਰੀ ਦੀ ਕੁਰਸੀ ਦਿੱਤੀ ਤੁਹਾਡਾ ਬਹੁਤ ਧੰਨਵਾਦ|

             ਹੁਣ ਲੱਗਦਾ ਹੈ ਕਿ ਮੁੱਖ ਮੰਤਰੀ ਦੀ ਕੁਰਸੀ ਦਾ ਨਸ਼ਾ ਚਰਨਜੀਤ ਸਿੰਘ ਚੰਨੀ ਨੂੰ ਵੀ ਚੜ੍ਹਣ ਲੱਗ ਪਿਆ ਹੈ | ਮੋਗਾ ਵਿੱਚ ਕਾਂਗਰਸ ਪਾਰਟੀ ਦੀ ਹੋਈ ਰੈਲੀ ਵਿੱਚ ਅਜਿਹਾ ਕੁਛ ਦੇਖਣ ਨੂੰ ਮਿਲਿਆ ਜਦੋ ਚਰਨਜੀਤ ਸਿੰਘ ਚੰਨੀ ਜੀ ਸਟੇਜ ਉੱਪਰ ਬੋਲਣ ਲਈ ਖੜ੍ਹੇ ਹੁੰਦੇ ਹਨ ਤੇ ਕਾਂਗਰਸ ਪਾਰਟੀ ਦਾ ਹੀ ਇੱਕ ਵਰਕਰ ਉਹਨਾਂ ਨਾਲ ਗੱਲ ਕਰਨ ਲਈ ਤਰਲੇ ਕੱਢਦਾ ਹੈ| ਵਰਕਰ ਕਹਿੰਦਾ ਹੈ “ ਚੰਨੀ ਸਾਹਬ ਅੱਧਾ ਸੈਕਡ ਗੱਲ ਸੁਣ ਲਓ ਬੱਸ ਤੇ ਅੱਗੋ ਮੁੱਖ ਮੰਤਰੀ ਚਰਨਜੀਤ ਚੰਨੀ ਉਸਨੂੰ ਡਾਂਟਦੇ ਹੋਏ ਆਏ ਅਤੇ ਆਪਣੀ ਸਿਕਿਊਰਟੀ ਨੂੰ ਉਸ ਵਰਕਰ ਨੂੰ ਬਾਹਰ ਕੱਢਣ ਦਾ ਆਰਡਰ ਜਾਰੀ ਕਰਦੇ ਹਨ |  

             ਉਧਰ ਕਾਂਗਰਸ ਸਰਕਾਰ ਦੇ ਹੀ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਂਵਾ ਅਤੇ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਜੀ ਕੱਚੇ ਅਧਿਆਪਕਾਂ ਨੂੰ ਧਮਕਾਉਦੇ ਨਜਰ ਆਉਦੇ ਹਨ ਅਤੇ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨੌਕਰੀਆਂ ਲਈ ਟੈਂਕੀਆਂ ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਲਈ ਇੱਕ ਹੋਰ ਹੁਕਮ ਜਾਰੀ ਕੀਤਾ ਕਿ “ ਜੋ ਵੀ ਟੈਂਕੀ ਤੇ ਚੜ੍ਹ ਕੇ ਪ੍ਰਦਰਸ਼ਨ ਕਰੇਗਾ ਉਸਨੂੰ ਨਾ ਤਾਂ ਕੋਈ ਨੌਕਰੀ ਨਹੀ ਦਿੱਤੀ ਜਾਵੇਗੀ ਉਲਟਾ ਉਸ ਉੱਪਰ ਕੇਸ ਦਰਜ ਕੀਤਾ ਜਾਵੇਗਾ|

             ਸੱਤਾ ਦਾ ਨਸ਼ਾ ਕੀ ਹੁੰਦਾ ਇਹ ਆਪਾਂ ਨੂੰ ਪ੍ਰਧਾਂਨ ਮੰਤਰੀ ਨਰਿੰਦਰ ਮੋਦੀ ਦੇ ਕਾਰਜ ਸ਼ੈਲੀ ਤੋਂ ਪਤਾ ਲੱਗ ਹੀ ਗਿਆ ਹੈ ਅਤੇ ਹੁਣ ਲੱਗਦਾ ਹੈ ਕਿ ਆਪਣੇ ਆਪ ਨੂੰ ਗਰੀਬ ਪਰਿਵਾਰ ਦਾ ਕਹਿਣ ਵਾਲਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਦੇ ਕਈ ਮੰਤਰੀ ਬੀ ਜੇ ਪੀ ਦੇ ਰਾਹ ਤੇ ਤੁਰ ਪਏ ਹਨ|