ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਵਿੱਚ | ਇਨੋਵਾ ਕਾਰ ਅਤੇ ਆਟੋ ਦੀ ਭਿਆਨਕ ਟੱਕਰ

ਹਰਜਿੰਦਰ ਸਿੰਘ ਮੌਰੀਆ (ਨੌਰਥ ਟਾਇਮਸ ਬਿਊਰੋ)

                         ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਵਿੱਚ ਆਟੋ ਵਿੱਚ ਸਵਾਰ ਪਤੀ ਪਤਨੀ ਦੀ ਹੋਈ ਮੌਤ ਦੋ ਬੱਚੇ ਹੋਏ ਜਖਮੀ | ਆਟੋ ਅਤੇ ਇਨੋਵਾ ਕਾਰ ਦੀ ਹੋਈ ਟੱਕਰ ਆਟੋ ਸਵਾਰ ਅਤੇ ਦੋ ਬੱਚੇ ਹੋਏ ਗੰਭੀਰ ਜ਼ਖਮੀ | ਫਿਰੋਜ਼ਪੁਰ ਦੇ ਪਿੰਡ ਫਿਰੋਜਸਾਹ ਦੇ ਰਹਿਣ ਵਾਲੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਇੱਕ ਦਮ ਮਾਤਮ ਵਿੱਚ ਬਦਲ ਗਈਆ ਜਦੋਂ ਇੱਕ ਆਟੋ ਅਤੇ ਇਨੋਵਾ ਕਾਰ ਦੀ ਆਹਮੋ ਸਾਹਮਣੇ ਜਬਰਦਸਤ ਟੱਕਰ ਹੋ ਗਈ। ਜੋ ਇੱਕ ਆਟੋ ਤੇ ਆਪਣੇ ਹੀ ਬੇਟੇ ਦੇ ਵਿਆਹ ਦੀਆਂ ਤਿਆਰੀਆਂ ਕਰਨ ਲਈ ਜਾ ਰਹੇ ਸਨ। ਇਸ ਦੌਰਾਨ ਆਟੋ ਵਿੱਚ ਸਵਾਰ ਪਤੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਆਟੋ ਨੂੰ ਚਲਾ ਰਿਹਾ ਡਰਾਈਵਰ ਅਤੇ ਦੋ ਬੱਚੇ ਗੰਭੀਰ ਜ਼ਖਮੀ ਹੋ ਗਏ ਅਤੇ ਇਨੋਵਾ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਮੌਕੇ ਤੇ ਪਹੁੰਚੀ ਪੁਲਿਸ ਨੇ ਤੇਜ ਰਫਤਾਰ ਨਾਲ ਚੱਲ ਰਹੀ ਇਨੋਵਾ ਦੇ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

                         ਉਥੇ ਹੀ ਦੂਸਰੇ ਪਾਸੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਪਣੇ ਬੇਟੇ ਦੇ ਵਿਆਹ ਦੀਆਂ ਤਿਆਰੀਆਂ ਨੂੰ ਲੈਕੇ ਤਲਵੰਡੀ ਭਾਈ ਜਾ ਰਹੇ ਸਨ। ਕਿ ਰਾਸਤੇ ਵਿੱਚ ਇਹ ਹਾਦਸਾ ਵਾਪਰ ਗਿਆ ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਉਸਦੇ ਭਰਾ ਅਤੇ ਭਰਜਾਈ ਦੀ ਮੌਤ ਹੋ ਗਈ ਹੈ। ਅਤੇ ਉਨ੍ਹਾਂ ਦੇ ਨਾਲ ਗਏ ਬੱਚੇ ਜਖਮੀ ਹੋ ਗਏ ਹਨ। ਜਿਨ੍ਹਾਂ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਲਿਜਾਇਆ ਗਿਆ ਹੈ।