ਕਾਂਸਟੇਬਲ ਦਾ ਪੇਪਰ ਕਲੀਅਰ ਕਰਨ ਤੌ ਬਾਦ ਨੌਕਰੀ ਨਾ ਮਿਲਣ ਤੇ ਪੰਜਾਬ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ

ਹਰਜਿੰਦਰ ਸਿੰਘ ਮੌਰੀਆ (ਨੌਰਥ ਟਾਇਮਸ ਬਿਊਰੋ)

                 ਅੰਮ੍ਰਿਤਸਰ ਦੇ ਗੋਲਡਨ ਗੇਟ ਉਪਰ ਅਜ ਪੰਜਾਬ ਪੁਲਿਸ ਦੀ ਕਾਂਸਟੇਬਲ ਦੀ ਭਰਤੀ ਸੰਬਧੀ ਪੇਪਰ ਦੇਣ ਵਾਲੇ ਉਮੀਦਵਾਰਾਂ ਵਲੌ ਅਜ ਪੰਜਾਬ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਉਹਨਾ ਮੰਗ ਕੀਤੀ ਹੈ ਕਿ ਉਹਨਾ ਨੂੰ ਪੂਰੇ ਨੰਬਰ ਹਾਸਿਲ ਕਰਨ ਤੌ ਬਾਦ ਨੌਕਰੀ ਕਿਉ ਨਹੀ ਦਿੱਤੀ ਗਈ।

                 ਇਸ ਸੰਬਧੀ ਗਲਬਾਤ ਕਰਦਿਆਂ ਪੀੜੀਤ ਉਮੀਦਵਾਰਾਂ ਨੇ ਦਸਿਆ ਕਿ ਉਹਨਾ ਵਲੌ 50 ਫੀਸਦੀ ਤੌ ਜਿਆਦਾ ਅੰਕ ਪ੍ਰਾਪਤ ਕਰਨ ਤੌ ਬਾਦ ਵੀ ਪੰਜਾਬ ਸਰਕਾਰ ਵਲੌ ਇੰਨਸਾਫ ਨਹੀ ਕੀਤਾ ਜਾ ਰਿਹਾ।ਬਲਕਿ 30 ਤੌ 35 ਫੀਸਦੀ ਨੰਬਰ ਲੈਣ ਵਾਲੇ ਉਮੀਦਵਾਰਾਂ ਨੂੰ ਲਿਸਟ ਵਿਚ ਸ਼ਾਮਿਲ ਕੀਤਾ ਗਿਆ ਹੈ ਜਿਸਦੇ ਰੌਸ਼ ਵਜੋਂ ਅਜ ਅਸੀਂ ਅੰਮ੍ਰਿਤਸਰ ਦੇ ਐਂਟਰੀ ਪੁਆਇੰਟ ਗੋਲਡਨ ਗੇਟ ਤੇ ਪੰਜਾਬ ਸਰਕਾਰ ਖਿਲਾਫ ਰੌਸ਼ ਪ੍ਰਦਰਸ਼ਨ ਕੀਤਾ ਗਿਆ ਹੈ ਇਸ ਧਰਨਾ ਉਦੌ ਤਕ ਚਲੇਗਾ ਜਦੌ ਤਕ ਸਰਕਾਰ ਸਾਡੀਆਂ ਮੰਗਾ ਨੂੰ ਨਹੀ ਮਣ ਲੈਂਦੀ।

                 ਇਸ ਮੌਕੇ ਪ੍ਰਦਰਸ਼ਨ ਕਾਰੀਆਂ ਨਾਲ ਗਲਬਾਤ ਕਰਨ ਪਹੁੰਚੇ ਅੰਮ੍ਰਿਤਸਰ ਪੁਲਿਸ ਦੇ ਏ ਸੀ ਪੀ ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮਸਲਾ ਚੰਡੀਗੜ ਹਾਈ ਅਥਾਰਟੀ ਨਾਲ ਸਬੰਧਤ ਹੈ ਜਿਸਦੇ ਚਲਦੇ ਇਹਨਾ ਉਮੀਦਵਾਰਾਂ ਨੂੰ ਜਿਲਾ ਪਧਰ ਤੇ ਰੌਸ਼ ਪ੍ਰਦਰਸ਼ਨ ਕਰਨ ਦਾ ਕੋਈ ਤੁਕ ਨਹੀਂ ਬਣਦਾ ਅਤੇ ਪੁਲਿਸ ਪ੍ਰਸ਼ਾਸ਼ਨ ਇਹਨਾ ਨੂੰ ਹਾਈਵੇ ਜਾਮ ਨਹੀ ਕਰਨ ਦੇਵੇਗਾ ਜੇਕਰ ਇਹਨਾ ਆਪਣੀ ਮੰਗਾ ਸਰਕਾਰ ਤਕ ਪਹਿਚਾਣਿਆ ਹਨ ਤੇ ਇਹ ਡੀ ਸੀ ਸਾਹਿਬ ਨੂੰ ਮਿਲ ਸਕਦੇ ਹਨ।