ਜ਼ਿੰਨਾਂ ਵਿਕਾਸ ਹੋਇਆ ਸੀ ਉਹ ਸਭ ਸ੍ਰੋਮਣੀ ਅਕਾਲੀ ਦਲ ਦੇ ਕਾਰਜ਼ਕਾਲ ਦੌਰਾਨ ਹੋਇਆ ਸੀ:ਰੋਜ਼ੀ ਬਰਕੰਦੀ

 ਮੁਕਤਸਰ ਸਾਹਿਬ,17 ਫਰਵਰੀ (ਅਨਮੋਲ ਸਿੰਘ ਵੜਿੰਗ)  ਲੋਕਾਂ ਨੂੰ ਆਪ ਪਾਰਟੀ ਅਤੇ ਕਾਂਗਰਸੀਆਂ ਦੇ ਬਹਿਕਾਵੇ ਵਿੱਚ ਨਹੀਂ ਆਉਣਾ ਚਾਹੀਦਾ | ਇਹ ਦੋਵੇਂ ਪਾਰਟੀਆਂ ਮੌਕਾ ਪਰਸਤ ਹਨ ਅਤੇ ਆਪਣੇ ਫਾਇਦੇ ਨੂੰ ਵੇਖ ਕੇ ਵੋਟਾਂ ਮੰਗਦੀਆਂ ਹਨ, ਕਾਂਗਰਸ ਨੇ ਆਪਣੀ ਸਰਕਾਰ ਦੇ ਕਾਰਜ਼ਕਾਲ ਦੌਰਾਨ ਕੁਝ ਵੀ ਨਹੀਂ ਕੀਤਾ, ਹੁਣ ਜਦ ਵੋਟਾਂ ਨੇੜੇ ਆ ਗਈਆਂ ਤਾਂ ਲੋਕਾਂ ਨੂੰ ਲੁਹਾਵਣੀਆਂ ਸਹੂਲਤਾਂ ਦੇਣ ਦੇ ਵਾਅਦੇ ਕਰਕੇ ਮੂਰਖ ਬਣਾ ਰਹੀ ਹੈ, ਜਦਕਿ ਸ੍ਰੋਮਣੀ ਅਕਾਲੀ ਬਸਪਾ ਵਿਕਾਸ ਦੇ ਮੁੱਦੇ ਤੇ ਵੋਟਾਂ ਮੰਗ ਰਹੀ ਹੈ, ਜ਼ਿੰਨਾਂ ਵਿਕਾਸ ਹੋਇਆ ਸੀ ਉਹ ਸਭ ਸ੍ਰੋਮਣੀ ਅਕਾਲੀ ਦਲ ਦੇ ਕਾਰਜ਼ਕਾਲ ਦੌਰਾਨ ਹੋਇਆ ਸੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਸਥਾਨਕ ਵਾਰਡ ਨੰਬਰ 29 ਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਦੌਰਾਨ ਕੰਵਰਜੀਤ ਸਿੰਘ ਰੋਜ਼ੀ ਬਕਰੰਦੀ ਨੂੰ ਲੱਡੂਆਂ ਨਾਲ ਤੌਲਿਆ ਗਿਆ | ਇਸ ਮੌਕੇ ਰੋਜ਼ੀ ਬਰਕੰਦੀ ਨੇ ਸੰਬੋਧਨ ਕਰਦਿਆਂ ਲੋਕਾਂ ਨੁੂੰ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਨੂੰ ਕਾਮਯਾਬ ਕਰੋ,ਤਾਂ ਸ਼ਹਿਰ ਦੀਆਂ ਵੱਧ ਤੋਂ ਵੱਧ ਸਮੱਸਿਆਵਾਂ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ | ਇਸ ਦੌਰਾਨ ਜਗਜੀਤ ਸਿੰਘ ਹਨੀ ਬਰਾੜ ਫੱਤਣਵਾਲਾ,ਭਾਈ ਰਾਹੁਲ ਸਿੱਧੂ ਅਤੇ ਹਰਪਾਲ ਸਿੰਘ ਬੇਦੀ ਸਾਬਕਾ ਪ੍ਰਧਾਨ ਵੱਲੋਂ ਵੀ ਸੰਬੋਧਨ ਕੀਤਾ ਗਿਆ | ਇਸ ਦੌਰਾਨ ਜਗਜੀਤ ਸਿੰਘ ਹਨੀ ਬਰਾੜ ਫੱਤਣਵਾਲਾ ਅਤੇ ਭਾਈ ਰਾਹੁਲ ਸਿੱਧੂ ਨੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਹੱਕ ਵਿੱਚ ਚੌਣ ਪ੍ਰਚਾਰ ਕਰਦਿਆਂ ਕਿਹਾ ਲੋਕਾਂ ਨੂੰ ਸੂਝ-ਬੂਝ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਜੇਕਰ ਤੁਸੀ ਵਿਕਾਸ ਅਤੇ ਤਰੱਕੀ ਨੂੰ ਮੁੜ ਦੁਬਾਰਾ ਲਿਆਣਾ ਚਾਹੁੰਦੇ ਹੋ ਤਾਂ 20 ਫਰਵਰੀ ਨੂੰ ਸੋ੍ਰਮਣੀ ਅਕਾਲੀ ਦਲ ਅਤੇ ਬੀਐਸਪੀ ਨੂੰ ਸਫਲ ਬਣਾਓ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪਾਲ ਸਿੰਘ ਬੇਦੀ, ਜਗਤਾਰ ਸਿੰਘ ਪੱਪੀ ਥਾਂਦੇਵਾਲਾ, ਕੌਂਸਲਰ ਕੁਲਵਿੰਦਰ ਸਿੰਘ ਸ਼ੌਕੀ, ਦਵਿੰਦਰ ਰਾਜਦੇਵ, ਬੱਬੂ ਚਰਾਇਆ, ਮਹਿੰਦਰਪਾਲ ਚਾਵਲਾ, ਸੰਜੀਵ ਕੁਮਾਰ, ਲਖਬੀਰ ਸਿੰਘ ਭੱਠੇਵਾਲੇ, ਡਾ ਸਾਗਰ, ਐਡਵੋਕੇਟ ਪਿ੍ੰਸ ਚਾਵਲਾ, ਸਾਜਨ ਅਰੋੜ, ਜੋਤ ਬਰਾੜ, ਕੁਲਦੀਪ ਲਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਸਹਿਬਾਨ ਹਾਜ਼ਰ ਸਨ |