ਚੋਰ ਚੁਸਤ ਪੁਲਸ ਸੁਸਤ ਦਿਨ ਦਿਹਾੜੇ ਪਿੰਡਾਂ ਵਿੱਚ ਕਰ ਰਹੇ ਨੇ ਚੋਰੀਆਂ

ਹਰਜਿੰਦਰ ਸਿੰਘ ਮੌਰੀਆ (ਨੌਰਥ ਟਾਇਮਸ ਬਿਊਰੋ)  

                       ਸਰਹੱਦੀ ਪਿੰਡ ਵਿੱਚ ਚੋਰਾਂ ਨੇ ਘਰ ਨੂੰ ਲਾਈ ਸੁੰਨ| ਅਲਮਾਰੀ ਦੀ ਪੂਰੀ ਤਰ੍ਹਾਂ ਭੰਨਤੋੜ ਕਰਕੇ 5 ਤੋਲੇ ਸੋਨਾ 60 ਹਜ਼ਾਰ ਰੁਪਏ, ਲਸੰਸੀ ਪਿਸਟਲ ਤੇ ਹੋਰ ਕੀਮਤੀ ਸਾਮਾਨ ਲੈ ਕੇ ਚੋਰ ਹੋਏ ਫ਼ਰਾਰ 

                        ਦਿਨੋਂ ਦਿਨ ਵਧ ਰਹੀਆਂ ਚੋਰੀਆਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤੋਂ ਬਾਅਦ ਇਵੇਂ ਲੱਗ ਰਿਹਾ ਹੈ ਕਿ ਜਿਵੇਂ ਚੋਰ ਅਤੇ ਲੁਟੇਰੇ ਚੁਸਤ ਨਜ਼ਰ ਆ ਰਹੇ ਹਨ ਅਤੇ ਪੁਲਸ ਸੁਸਤ ਨਜ਼ਰ ਆ ਰਹੀ ਹੈ ਚੋਰਾਂ ਵੱਲੋਂ ਹੁਣ ਸਰਹੱਦੀ ਪਿੰਡਾਂ ਅੰਦਰ ਵੀ ਚੋਰੀ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ  ਤਹਿਸੀਲ ਅਜਨਾਲਾ ਦੇ ਪਿੰਡ ਗੱਗੋਮਾਹਲ ਅੰਦਰ ਦਿਨ ਦਿਹਾੜੇ ਚੋਰਾਂ ਵੱਲੋਂ ਇਕ ਘਰ ਨੂੰ ਸੰਨ੍ਹ ਲਗਾ ਕੇ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੋਰਾਂ ਵੱਲੋਂ ਗੱਗੋਮਾਹਲ ਦੇ ਇਕ ਘਰ ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ  5 ਤੋਲੇ ਸੋਨਾ ,60 ਹਜ਼ਾਰ ਰੁਪਏ ,ਲਾਇਸੰਸੀ ਪਿਸਤੌਲ ਸਮੇਤ ਹੋਰ ਜ਼ਰੂਰੀ ਸਾਮਾਨ ਲੈ ਕੇ ਫ਼ਰਾਰ ਹੋ ਗਏ ਜਿਸ ਦੌਰਾਨ ਚੋਰੀ ਹੋਈ ਉਸ ਸਮੇਂ ਸਾਰਾ ਪਰਿਵਾਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗਿਆ ਸੀ ਪਿੰਡ ਵਿਚ ਹੋਈ ਚੋਰੀ ਤੋਂ ਬਾਅਦ ਪਿੰਡ ਵਾਸੀਆਂ ਨੇ ਵੀ ਪੁਲੀਸ ਦੀ ਕਾਰਵਾਈ ਤੇ ਸਵਾਲ ਚੁੱਕੇ ਹਨ ਕਿ ਆਖਰ ਪੁਲਸ ਕੀ ਕਰ ਰਹੀ ਹੈ 

                      ਇਸ ਮੌਕੇ ਘਰ ਦੇ ਮਾਲਕ ਅਪਾਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਗਏ ਸੀ ਜਿਸ ਦੌਰਾਨ ਦਿਨ ਦਿਹਾਡ਼ੇ ਉਨ੍ਹਾਂ ਦੇ ਘਰ ਚੋਰਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਬੁਰੀ ਤਰ੍ਹਾਂ ਭੰਨਤੋੜ ਕਰਕੇ  5 ਤੋਲੇ ਸੋਨਾ ,60 ਹਜ਼ਾਰ ਰੁਪਏ ,ਲਾਇਸੰਸੀ ਪਿਸਤੌਲ ਸਮੇਤ ਹੋਰ ਜ਼ਰੂਰੀ ਸਾਮਾਨ ਲੈ ਕੇ ਫ਼ਰਾਰ ਹੋ ਗਏ ਉਨ੍ਹਾਂ ਮੰਗ ਕੀਤੀ ਕਿ  ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ