ਗੱਪਾਂ ਦੇ ਗੱਫੇ ਵੰਡ ਰਹੇ ਹਨ ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ - ਆਪ ਵਿਧਾਇਕਾ ਬਲਜਿੰਦਰ ਕੌਰ

ਰਿਪੋਰਟਰ-  ਲਵਪ੍ਰੀਤ ਸਿੰਘ ਖ਼ੁਸ਼ੀ ਪੁਰ

           ਗੱਪਾਂ ਦੇ ਗੱਫੇ ਵੰਡ ਰਹੇ ਹਨ ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ  ਇਹ ਗੱਲ ਆਪ ਵਿਧਾਇਕਾ ਬਲਜਿੰਦਰ ਕੌਰ ਆਪਣੀ ਰੈਲੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ|

           ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡ ਡੇਹਰੀਵਾਲ ਵਿਖੇ ਸਾਬਕਾ ਮੰਤਰੀ ਸਵਰਗੀ ਸੇਵਾ ਸਿੰਘ ਸੇਖਵਾਂ ਦੇ ਪੁੱਤਰ ਜਗਰੂਪ ਸਿੰਘ ਸੇਖਵਾ ਵੱਲੋਂ ਕੀਤੇ ਗਏ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਨ ਲਈ ਮੁੱਖ ਤੌਰ ਤੇ ਆਪ ਪਾਰਟੀ ਦੀ ਮੌਜੂਦਾ ਵਿਧਾਇਕਾ ਬਲਜਿੰਦਰ ਕੌਰ ਪਹੁਚੀ,ਉਹਨਾਂ ਕਿਹਾ ਕਿ ਆਪ ਦੇ ਪ੍ਰਮੁੱਖ ਅਰਵਿੰਦ ਕੇਜਰੀਵਾਲ ਦੇ ਗਰੰਟੀ ਪ੍ਰੋਗਰਾਮ ਉਹ ਘਰ ਘਰ ਤਕ ਪਹੁਚਾ ਰਹੇ ਹਨ ਉਥੇ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਤਾ ਪੰਜਾਬ ਦੇ ਲੋਕਾਂ ਨੂੰ ਗੱਪਾਂ ਦੇ ਗੱਫੇ ਵੰਡ ਰਹੇ ਹਨ |

           ਆਮ ਆਦਮੀ ਪਾਰਟੀ ਦੀ ਵਿਧਾਇਕਾ ਅਤੇ ਆਲਾ ਨੇਤਾ ਬਲਜਿੰਦਰ ਕੌਰ ਨੇ ਰੈਲੀ ਤੋਂ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਚ ਬੇਰੁਜ਼ਗਾਰੀ, ਨਸ਼ਾ,ਕਰਜਿਆਂ ਅਤੇ ਮਾਫ਼ੀਆ ਨੂੰ ਠੱਲ੍ਹ ਪਾਉਣ ਦੀ ਥਾਂ ਹੱਲਾਸ਼ੇਰੀ ਦਿੱਤੀ ਹੈ।ਉਹਨਾਂ ਕਿਹਾ ਕਿ ਬਾਦਲ ਪਰਿਵਾਰ ਨੇ ਟਕਸਾਲੀ ਅਕਾਲੀ ਖਤਮ ਕਰਕੇ ਕਾਂਗਰਸੀਆਂ ਅਤੇ ਮਾਫੀਆ ਦਾ ਕਬਜਾ ਕਰਵਾ ਦਿੱਤਾ।ਉਹਨਾਂ ਕਿਹਾ ਕਿ ਇਹ ਠਾਠਾਂ ਮਾਰਦਾ ਇਕੱਠ ਇਸ ਗੱਲ ਦਾ ਗਵਾਹ ਹੈ ਕਿ ਲੋਕ ਆਮ ਆਦਮੀ ਪਾਰਟੀ ਦੇ ਨਾਲ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋ ਪੰਜਾਬ ਵਾਸੀਆਂ ਨੂੰ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਗਿਆ।ਪਰ ਆਮ ਆਦਮੀ ਪਾਰਟੀ ਦਾ ਪੰਜਾਬ ਚ ਵੱਧਦਾ ਅਧਾਰ ਦੇਖ ਕੇ ਕਾਂਗਰਸ ਅਤੇ ਅਕਾਲੀ ਦਲ ਬੁਰੀ ਤਰ੍ਹਾਂ ਬੌਖਲਾ ਚੁੱਕੇ ਹਨ। ਆਮ ਆਦਮੀ ਪਾਰਟੀ ਦੇ ਚੋਣ ਵਾਅਦੇ ਦੇ ਰੂਪ ਵਿੱਚ ਪੰਜਾਬ ਅੰਦਰ  ਐਲਾਨ ਹੋ ਰਹੇ ਹਨ।ਆਮ ਆਦਮੀ ਪਾਰਟੀ ਦੇ ਸੰਕਲਪ ਨੂੰ ਹਾਕਮ ਧਿਰ ਨਕਲ ਮਾਰਦੇ ਹੋਏ ਪੰਜਾਬ ਵਾਸੀਆਂ ਨੂੰ ਝੂਠੇ ਲਾਰੇ ਅਤੇ ਐਲਾਨ ਕੀਤੇ ਜਾ ਰਹੇ ਹਨ।ਉਹਨਾਂ ਕਿਹਾ ਹੁਣ ਕਾਂਗਰਸ ਅਕਾਲੀ ਭਾਜਪਾਈ ਪੰਜਾਬ ਦੀ ਜਨਤਾ ਨੂੰ ਮੂਰਖ ਨਹੀਂ ਬਣਾ ਸਕਦੇ।ਇਸ ਦੇ ਨਾਲ ਹੀ ਉਹਨਾਂ ਕਿਹਾ ਚੰਨੀ ਤਾ ਪੰਜਾਬ ਦੇ ਲੋਕਾਂ ਨੂੰ ਗੱਪਾ ਦੇ ਗਫੇ ਵੰਡ ਰਹੇ ਹਨ | ਕਿਉਕਿ ਮੁਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਮਹਿਜ ਐਲਾਨ ਹੀ ਕਰ ਰਹੇ ਹਨ ਜਦਕਿ ਜੋ ਵੀ ਉਹ ਐਲਾਨ ਕਰ ਰਹੇ ਹਨ ਜਮੀਨੀ ਹਕੀਕਤ ਚ ਉਹ ਕੋਈ ਵੀ ਪੂਰੇ ਨਹੀਂ ਹੋ ਰਹੇ | ਇਸ ਦੇ ਨਾਲ ਹੀ ਖੇਤੀ ਕਾਨੂੰਨਾਂ ਦੇ ਲੋਕ ਸਭਾ ਅਤੇ ਰਾਜ ਸਭਾ ਚ ਰੱਦ ਹੋਣ ਤੇ ਉਹਨਾਂ ਕਿਸਾਨਾਂ ਦੇ ਸੰਗਰਸ਼ ਦੀ ਜਿੱਤ ਦੱਸੀ ਅਤੇ ਉਹਨਾਂ ਕਿਹਾ ਕਿ ਇਹ ਜਿੱਤ ਵੀ ਕਿਸਾਨਾਂ ਦੀ ਸ਼ਹਾਦਤ ਅਤੇ ਉਹਨਾਂ ਦੀ ਮੇਹਨਤ ਦੇ ਸਦਕਾ ਹੀ ਮਿਲੀ ਹੈ |