Big Accident: ਨਹਿਰ ‘ਚ ਡਿੱਗੀ ਬਰਾਤੀਆਂ ਨਾਲ ਭਰੀ ਗੱਡੀ; ਲਾੜੇ ਸਣੇ 9 ਮਰੇ

ਰਾਜਸਥਾਨ ਰਾਜਸਥਾਨ ਦੇ ਕੋਟਾ (Big Accident) ਵਿੱਚ ਅੱਜ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇੱਕ ਕਾਰ ਚੰਬਲ ਨਦੀ ਵਿੱਚ ਡਿੱਗ ਗਈ। ਇਸ ਹਾਦਸੇ ‘ਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੋਰ ਲਾਸ਼ਾਂ ਦੀ ਭਾਲ ਜਾਰੀ ਹੈ। ਮ੍ਰਿਤਕਾਂ ਵਿਚ ਲਾੜਾ ਵੀ ਸ਼ਾਮਲ ਹੈ। ਹਾਦਸਾ ਸਵੇਰੇ 6 ਵਜੇ ਦਾ ਦੱਸਿਆ ਜਾ ਰਿਹਾ ਹੈ। ਪਰ ਪੁਲਿਸ ਪ੍ਰਸ਼ਾਸਨ ਨੂੰ ਕਰੀਬ 2-3 ਘੰਟੇ ਬਾਅਦ ਇਸ ਦੀ ਸੂਚਨਾ ਮਿਲੀ। ਇਸ ‘ਤੇ ਪੁਲਿਸ ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਸਾਰੀਆਂ ਲਾਸ਼ਾਂ ਨੂੰ ਐਮਬੀਐਸ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਇਹ ਹਾਦਸਾ ਕੋਟਾ ਸ਼ਹਿਰ ਦੇ ਹੀ ਨਯਾਪੁਰਾ ਪੁਲ ‘ਤੇ ਵਾਪਰਿਆ।