ਬੀਬਾ ਹਰਸਿਮਰਤ ਕੌਰ ਬਾਦਲ ਨੇ ਅਫ਼ਸਾਨਾ ਖਾਨ ਤੇ ਸਾਜ਼ ਨੂੰ ਵਿਆਹ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ

ਜਲੰਧਰ, 22 ਫਰਵਰੀ-ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਫ਼ਸਾਨਾ ਖ਼ਾਨ ਤੇ ਸਾਜ਼ ਨੂੰ ਵਿਆਹ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਾਡੀ ਬਹੁਤ ਹੀ ਪਿਆਰੀ ਬੱਚੀ ਅਫ਼ਸਾਨਾ ਖ਼ਾਨ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਪ੍ਰਮਾਤਮਾ ਇਸ ਸੁਭਾਗੀ ਜੋੜੀ ਤੇ ਮਿਹਰ ਭਰਿਆ ਹੱਥ ਬਣਾਈ ਰੱਖਣ ਅਤੇ ਭਵਿੱਖ 'ਚ ਗਾਇਕੀ ਦੇ ਖ਼ੇਤਰ 'ਚ ਹੋਰ ਕਾਮਯਾਬੀਆਂ ਬਖ਼ਸ਼ਣ।