ਯੂਕਰੇਨ 'ਚ ਫਸਿਆ ਰਾਜਪੁਰਾ ਦਾ ਨੌਜਵਾਨ, ਟਿਕਟ ਮਹਿੰਗੀ ਹੋਣ ਕਾਰਨ ਸਰਕਾਰ ਤੋਂ ਮੰਗੀ ਮਦਦ

ਰਾਜਪੁਰਾ : ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦੇ ਖਤਰੇ ਕਾਰਨ ਉਥੇ ਰਹਿੰਦੇ ਭਾਰਤੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਭਾਰਤ ਸਰਕਾਰ ਵੱਲੋਂ ਬੀਤੇ ਦਿਨ ਵਿਦਿਆਰਥੀਆਂ ਨੂੰ ਯੂਕਰੇਨ ਵਿਚੋਂ ਪਰਤਣ ਲਈ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਪਿੱਛੋਂ ਵਿਦਿਆਰਥੀਆਂ ਦੇ ਪਰਤਣ ਦਾ ਸਿਲਸਲਾ ਵੀ ਜਾਰੀ ਹੋ ਗਿਆ ਹੈ।

 

ਇਸੇ ਦੌਰਾਨ ਰਾਜਪੁਰਾ ਦੇ ਇਕ ਪਰਿਵਾਰ ਨੇ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾਈ ਹੈ। ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਟਿਕਟ ਜੋਗੇ ਪੈਸੇ ਨਹੀਂ ਹਨ ਤੇ ਉਹ ਯੂਕਰੇਨ ਰਹਿੰਦੇ ਆਪਣੇ ਪੁੱਤ ਲਈ ਫਿਕਰਮੰਦ ਹਨ।

 

ਇਸ ਲਈ ਉਨ੍ਹਾਂ ਦੇ ਪੁੱਤ ਦੀ ਵਾਪਸੀ ਲਈ ਟਿਕਟ ਦਾ ਪ੍ਰਬੰਧ ਕੀਤਾ ਜਾਵੇ।